ਹਿਸਾਰ, 10 ਜੁਲਾਈ : ਹਰਿਆਣਾ ਦੇ ਜ਼ਿਲਾ ਹਿਸਾਰ ਵਿਚ ਪੈਂਦੇ ਪਿੰਡ ਬਾਸ ਸਥਿਤ ਸਕੂਲ ਵਿਚ ਵੀਰਵਾਰ ਸਵੇਰੇ 2 ਵਿਦਿਆਰਥੀਆਂ ਨੇ ਇਕ ਨਿੱਜੀ ਸਕੂਲ ਦੀ ਪ੍ਰਿੰਸੀਪਲ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਹ ਘਟਨਾ ਸਵੇਰੇ ਕਰੀਬ 11 ਵਜੇ ਵਾਪਰੀ।
ਇਸ ਘਟਨਾ ਮਗਰੋਂ ਪ੍ਰਿੰਸੀਪਲ ਨੂੰ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਦੱਸਿਆ ਕਿ ਪ੍ਰਿੰਸੀਪਲ ਦੀ ਹਾਲਤ ਸਥਿਰ ਹੈ, ਉਹ ਖ਼ਤਰੇ ਤੋਂ ਬਾਹਰ ਹੈ, ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ।
ਜਿਵੇਂ ਹੀ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਉਹ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਸਕੂਲ ਵਿਚ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
Read More : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਭਲਕੇ ਸਵੇਰ ਤੱਕ ਮੁਲਤਵੀ
