ਫ਼ਿਰੋਜ਼ਪੁਰ, 19 ਨਵੰਬਰ : ਆਰ. ਐੱਸ. ਐੱਸ. ਆਗੂ ਬਲਦੇਵ ਅਰੋੜਾ ਦੇ ਬੇਟੇ ਨਵੀਨ ਅਰੋੜਾ ਦੇ ਕਤਲ ਮਾਮਲੇ ਵਿਚ ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਐੱਸ. ਐੱਸ. ਪੀ. ਫਿਰੋਜ਼ਪੁਰ ਨੇ ਦੱਸਿਆ ਕਿ ਨਵੀਨ ਅਰੋੜਾ ਦੇ ਕਤਲ ਦੇ ਸਬੰਧ ਵਿਚ 6 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ। ਇਸ ਕਤਲ ਮਾਮਲੇ ਵਿਚ 2 ਵਿਅਕਤੀਆਂ ਹਰਸ਼ ਅਤੇ ਕੰਨਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਘਟਨਾ ਦੀ ਸਾਰੀ ਯੋਜਨਾ ਕੰਨਵ ਦੇ ਜਨਮ ਦਿਨ ਵਾਲੇ ਦਿਨ ਕੰਨਵ ਦੇ ਘਰ ਬੈਠ ਕੇ ਦੋਸ਼ੀਆਂਨ ਕੰਨਵ,ਹਰਸ਼ ਅਤੇ ਬਾਦਲ ਨੇ ਕੀਤੀ ।
ਵਾਰਦਾਤ ਤੋਂ ਪਹਿਲਾਂ ਨਵੀਨ ਅਰੋੜਾ ਦੀ ਰੇਕੀ ਕੀਤੀ ਗਈ ਅਤੇ ਇਸ ਕਤਲ ਲਈ ਹਥਿਆਰ ਉੱਤਰ ਪ੍ਰਦੇਸ਼ ਤੋਂ ਮੰਗਾਏ ਗਏ ਸਨ। ਘਟਨਾ ਤੋਂ ਬਾਅਦ ਕੰਨਵ ਅਤੇ ਹਰਸ਼ ਦੀ ਮੱਦਦ ਨਾਲ ਦੋਵੇਂ ਸ਼ੂਟਰ ਫਰਾਰ ਹੋ ਗਏ, ਜਿਨ੍ਹਾਂ ਦੀ ਭਾਲ ਜਾਰੀ ਹੈ। ਇਨ੍ਹਾਂ ਦੋਸ਼ੀਆਂ ਪਾਸੋ ਮੋਬਾਈਲ ਫੋਨ ਬਰਾਮਦ ਹੋਏ ਹਨ। ਦੋਸ਼ੀਆਂ ਦੀ ਭਾਲ ਜਲਦ ਕਰ ਲਈ ਜਾਵੇਗੀ।
Read More : ਕਸ਼ਮੀਰ ’ਚ ਛਾਪੇਮਾਰੀ ਦੌਰਾਨ ਸੀ.ਆਈ.ਕੇ. ਦੀ ਹਿਰਾਸਤ ਵਿਚ ਡਾਕਟਰ ਅਤੇ ਪਤਨੀ
