child death

ਪਾਣੀ ਨਾਲ ਭਰੇ ਖੱਡੇ ’ਚ ਡੁੱਬਣ ਨਾਲ 2 ਬੱਚੀਆਂ ਦੀ ਮੌਤ

ਲਾਸ਼ਾਂ ਨੂੰ ਪੋਸਟਮਾਰਟਮ ਲਈ ਫਰੀਦਕੋਟ ਮੈਡੀਕਲ ਕਾਲਜ ਭੇਜਿਆ

ਫਿਰੋਜ਼ਪੁਰ, 29 ਜੂਨ :–ਫਿਰੋਜ਼ਪੁਰ ਦੇ ਪਿੰਡ ਖਲਚੀਆਂ ਜਦੀਦ ’ਚ ਮੀਂਹ ਦੇ ਪਾਣੀ ਨਾਲ ਭਰੇ ਖੱਡੇ ’ਚ ਡੁੱਬਣ ਨਾਲ 4 ਸਾਲ ਅਤੇ 5 ਸਾਲ ਦੀਆਂ ਦੋ ਕੁੜੀਆਂ ਦੀ ਮੌਤ ਹੋ ਗਈ। ਇਸ ਘਟਨਾ ਸਬੰਧੀ ਪੁਲਸ ਮੌਕੇ ’ਤੇ ਪਹੁੰਚ ਗਈ ਹੈ ਅਤੇ ਪੁਲਸ ਵੱਲੋਂ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਫਰੀਦਕੋਟ ਮੈਡੀਕਲ ਕਾਲਜ ਭੇਜ ਦਿੱਤਾ ਗਿਆ ਹੈ।

ਇਨ੍ਹਾਂ ਛੋਟੇ ਬੱਚਿਆਂ ਦੀ ਮਾਂ ਅਤੇ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਭੱਠਾ ਮਾਲਕਾਂ ‘ਤੇ ਪਿੰਡ ਦੇ ਪਾਣੀ ਨੂੰ ਇਕੱਠਾ ਕਰਨ ਲਈ ਪੁੱਟੇ ਗਏ ਟੋਇਆਂ ਪ੍ਰਤੀ ਲਾਪ੍ਰਵਾਹੀ ਦਾ ਦੋਸ਼ ਲਾਇਆ ਹੈ। ਲੋਕਾਂ ਨੇ ਦੱਸਿਆ ਕਿ ਇਹ ਟੋਏ ਕੁਝ ਦਿਨ ਪਹਿਲਾਂ ਹੋਈ ਬਾਰਿਸ਼ ਦੇ ਪਾਣੀ ਨਾਲ ਭਰੇ ਹੋਏ ਸਨ ਅਤੇ ਅਚਾਨਕ ਬੱਚੇ ਖੇਡਦੇ ਹੋਏ ਇਸ ਟੋਏ ’ਚ ਡੁੱਬ ਗਏ। ਜੇਕਰ ਇਹ ਟੋਏ ਨਾ ਪੁੱਟੇ ਹੁੰਦੇ ਤਾਂ ਬੱਚੇ ਨਾ ਡੁੱਬਦੇ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਭੱਠਾ ਮਾਲਕਾਂ ਨੂੰ ਕਈ ਵਾਰ ਇਨ੍ਹਾਂ ਟੋਇਆਂ ਨੂੰ ਭਰਨ ਲਈ ਕਿਹਾ ਸੀ।

ਇਸ ਘਟਨਾ ’ਚ ਮਰਨ ਵਾਲੀ ਲੜਕੀ ਦੀ ਮਾਂ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਭੱਠੇ ’ਤੇ ਕੰਮ ਕਰਦੇ ਹਨ । ਬੱਚੀ ਦੀ ਮਾਂ ਨੇ ਦੱਸਿਆ ਕਿ ਉਸ ਦੀਆਂ ਕੁੜੀਆਂ ਉਨ੍ਹਾਂ ਦੇ ਪਿੱਛੇ-ਪਿੱਛੇ ਜਾ ਰਹੀਆਂ ਸਨ ਕਿ ਅਚਾਨਕ ਉਨ੍ਹਾਂ ਦਾ ਪੈਰ ਫਿਸਲ ਗਿਆ ਅਤੇ ਉਹ ਟੋਏ ’ਚ ਡਿੱਗ ਪਈਆਂ ਅਤੇ ਉਨ੍ਹਾਂ ਦੀ ਮੌਤ ਹੋ ਗਈ।

ਦੂਜੇ ਪਾਸੇ ਭੱਠਾ ਮਾਲਕ ਨੇ ਕਿਹਾ ਕਿ ਉਸ ਨੇ ਪਿੰਡ ’ਚ ਜ਼ਮੀਨ ਠੇਕੇ ’ਤੇ ਲਈ ਹੋਈ ਹੈ ਅਤੇ ਇੱਟਾਂ ਦਾ ਭੱਠਾ ਲਾਇਆ ਹੋਇਆ ਹੈ ਅਤੇ ਪੂਰੇ ਪਿੰਡ ਦਾ ਅਤੇ ਮੀਂਹ ਦਾ ਪਾਣੀ ਉਸ ਦੇ ਭੱਠੇ ’ਚ ਆਉਂਦਾ ਸੀ ਜਿਸ ਨਾਲ ਉਸ ਦੀਆਂ ਸਾਰੀਆਂ ਇੱਟਾਂ ਪਾਣੀ ’ਚ ਡੁੱਬ ਜਾਂਦੀਆਂ ਸਨ, ਇਸ ਲਈ ਪਿੰਡ ਵਾਸੀਆਂ ਨੇ ਖੁਦ ਉਸ ਨੂੰ ਟੋਆ ਪੁੱਟਣ ਦਾ ਸੁਝਾਅ ਦਿੱਤਾ ਸੀ ਅਤੇ ਉਸ ਨੂੰ ਕਿਹਾ ਸੀ ਕਿ ਜੇਕਰ ਇਥੇ ਟੋਆ ਪੁੱਟਿਆ ਜਾਂਦਾ ਹੈ ਤਾਂ ਸਾਰਾ ਪਾਣੀ ਉਸ ’ਚ ਚਲਾ ਜਾਵੇਗਾ ਅਤੇ ਉਸ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਭੱਠਾ ਮਾਲਕ ਨੇ ਕਿਹਾ ਕਿ ਉਸ ਨੂੰ ਵੀ ਇਨ੍ਹਾਂ ਬੱਚਿਆਂ ਦੀ ਮੌਤ ਦਾ ਬਹੁਤ ਦੁਖ ਹੈ ਪਰ ਇਸ ’ਚ ਉਸਦਾ ਕੋਈ ਕਸੂਰ ਨਹੀਂ ਹੈ।

ਮੌਕੇ ’ਤੇ ਪਹੁੰਚੇ ਪੁਲਸ ਜਾਂਚ ਅਧਿਕਾਰੀ ਨੇ ਕਿਹਾ ਕਿ ਪੁਲਸ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਰਹੀ ਹੈ ਅਤੇ ਬਿਆਨਾਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਬੱਚਿਆਂ ਦੇ ਪੋਸਟਮਾਰਟਮ ਹੋਣ ਤੋਂ ਬਾਅਦ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ

Read More : ਗੇਂਦਬਾਜ਼ ਯਸ਼ ਦਿਆਲ ਦੀਆਂ ਵੱਧ ਸਕਦੀਆਂ ਮੁਸ਼ਕਲਾਂ

Leave a Reply

Your email address will not be published. Required fields are marked *