ਫਿਰੋਜ਼ਪੁਰ, 15 ਨਵੰਬਰ : ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ਦੀਆਂ ਵੱਖ-ਵੱਖ ਬੀ. ਓ. ਪੀ. ’ਤੇ ਸਰਚ ਅਭਿਆਨ ਦੌਰਾਨ ਬੀ. ਐੱਸ. ਐੱਫ. ਦੀਆਂ 155 ਅਤੇ 99 ਬਟਾਲੀਅਨਾਂ ਨੇ ਖੇਤਾਂ ਵਿਚੋਂ 2 ਡਰੋਨ ਅਤੇ ਪਾਕਿਸਤਾਨ ਤੋਂ ਮੰਗਵਾਈ ਗਈ 549 ਗ੍ਰਾਮ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ, ਜਿਸ ਨੂੰ ਲੈ ਕੇ ਪੁਲਸ ਵੱਲੋਂ ਥਾਣਾ ਸਦਰ ਫਿਰੋਜ਼ਪੁਰ ’ਚ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ।
ਥਾਣਾ ਸਦਰ ਫਿਰੋਜ਼ਪੁਰ ਦੇ ਸਬ ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਲਿਖਤੀ ਰਿਪੋਰਟ ’ਚ ਬੀ. ਐੱਸ. ਐੱਫ. ਦੇ ਬੀ. ਓ. ਪੀ. ਜਗਦੀਸ਼ ਦੇ ਸਹਾਇਕ ਕਮਾਂਡੈਂਟ ਪ੍ਰਮੋਦ ਕੁਮਾਰ ਨੇ ਦੱਸਿਆ ਕਿ 155 ਬਟਾਲੀਅਨ ਬੀ. ਐੱਸ. ਐੱਫ. ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਪਿੰਡ ਬਾਰੇ ਕੇ ਦੇ ਖੇਤਾਂ ’ਚ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ ਇਕ ਡੀ. ਜੇ., 1 ਮੈਵਿਕ, 3 ਕਲਾਸਿਕ ਡਰੋਨ ਅਤੇ ਪਾਕਿਸਤਾਨ ਤੋਂ ਆਈ 549 ਗ੍ਰਾਮ ਹੈਰੋਇਨ ਦਾ ਇਕ ਪੈਕੇਟ ਬਰਾਮਦ ਕੀਤਾ।
ਦੂਜੇ ਪਾਸੇ ਏ. ਐੱਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ 99 ਬਟਾਲੀਅਨ ਚੌਕੀ ਪਛਾੜੀਆਂ ਦੇ ਸਹਾਇਕ ਕਮਾਂਡੈਂਟ ਅਭਿਸ਼ੇਕ ਆਨੰਦ ਨੇ ਪੁਲਸ ਨੂੰ ਦਿੱਤੀ ਲਿਖਤੀ ਰਿਪੋਰਟ ’ਚ ਦੱਸਿਆ ਕਿ ਉਨ੍ਹਾਂ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਪਿੰਡ ਕਮਾਲਵਾਲਾ ’ਚ ਇਕ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ ਖੇਤਾਂ ਵਿਚੋਂ ਇਕ ਡੀ. ਜੇ. 1 ਮੈਵਿਕ, 3 ਕਲਾਸਿਕ ਡਰੋਨ ਬਰਾਮਦ ਕੀਤਾ।
ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।
Read More : ਤਰਨ ਤਾਰਨ ਜ਼ਿਮਨੀ ਚੋਣ : ‘ਆਪ’ ਉਮੀਦਵਾਰ ਹਰਮੀਤ ਸੰਧੂ ਜੇਤੂ
