ਐਗਜਿਸ਼ਟ ਫੈਨ ਨਾਲ ਹੱਥ ਲੱਗਣ ਕਾਰਨ ਲੱਗ ਕਰੰਟ
ਸੁਨਾਮ, 1 ਜੁਲਾਈ :- ਜ਼ਿਲਾ ਸੰਗਰੂਰ ਦੇ ਪਿੰਡ ਫਤਹਿਗੜ੍ਹ ਵਿਖੇ ਇਕ ਪੋਲਟਰੀ ਫਾਰਮ ’ਚ ਦੋ ਵਿਅਕਤੀਆਂ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ।
ਸਥਾਨਕ ਸਿਵਲ ਹਸਪਤਾਲ ਵਿਖੇ ਮ੍ਰਿਤਕ ਵਿਅਕਤੀਆਂ ਦੇ ਪੋਸਟਮਾਰਟਮ ਸਮੇਂ ਲਹਿਰਾ ਦੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਫਤਹਿਗੜ੍ਹ ਪਿੰਡ ਦੇ ਇਕ ਪੋਲਟਰੀ ਫਾਰਮ ’ਚ ਨਵੇਂ ਬੱਚੇ ਪਾਉਣ ਲਈ ਪੋਲਟਰੀ ਫਾਰਮ ਦੇ ਮਾਲਕ ਹਰਪ੍ਰੀਤ ਸਿੰਘ ਅਤੇ ਇਕ ਪ੍ਰਵਾਸੀ ਮਜ਼ਦੂਰ ਬੀਰੂ ਵੱਲੋਂ ਫਾਰਮ ਦੇ ਅੰਦਰਲੀ ਧਰਤੀ (ਜ਼ਮੀਨ) ਨੂੰ ਲਿੱਪਿਆ ਜਾ ਰਿਹਾ ਸੀ।
ਇਸ ਦੌਰਾਨ ਬੀਰੂ ਦਾ ਫਾਰਮ ’ਚ ਲੱਗੇ ਐਗਜਿਸ਼ਟ ਫੈਨ ਨਾਲ ਅਚਾਨਕ ਹੱਥ ਲੱਗਣ ਕਾਰਨ ਕਰੰਟ ਲੱਗ ਗਿਆ। ਜਦੋਂ ਉਸ ਨਾਲ ਕੰਮ ਕਰ ਰਿਹਾ ਹਰਪ੍ਰੀਤ ਉਸ ਨੂੰ ਬਿਜਲੀ ਤੋਂ ਛਡਾਉਣ ਲੱਗਿਆ ਤਾਂ ਉਹ ਵੀ ਬਿਜਲੀ ਦੇ ਕਰੰਟ ਦੀ ਲਪੇਟ ’ਚ ਆ ਗਿਆ, ਜਿਸ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
Read More : ਕੇਦਰੀ ਜੇਲ ’ਚ ਮੁਲਾਜ਼ਮਾਂ ਨਾਲ ਉਲਝੇ ਹਵਾਲਾਤੀ