ਤਪਾ ਮੰਡੀ, 7 ਜੁਲਾਈ :-ਜ਼ਿਲਾ ਬਰਨਾਲਾ ਦੇ ਕਸਬਾ ਤਪਾ ਮੰਡੀ ਅਧੀਨ ਆਉਂਦੇ ਪਿੰਡ ਦਰਾਕਾ ਵਿਖੇ ਉਸ ਸਮੇਂ ਦਰਦਨਾਕ ਹਾਦਸਾ ਵਾਪਰ ਗਿਆ ਜਦ ਨਿਰਮਾਣ ਅਧੀਨ ਛੱਪੜ ’ਚ 2 ਬੱਚਿਆਂ ਦਾ ਪੈਰ ਸਲਿੱਪ ਹੋ ਕੇ ਡਿੱਗਣ ਕਾਰਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ 20 ਫੁੱਟ ਦੇ ਕਰੀਬ ਛੱਪੜ ਦਾ ਨਿਰਮਾਣ ਹੋ ਰਿਹਾ ਸੀ, ਜਿਥੇ ਹਰ ਰੋਜ਼ 10-15 ਬੱਚੇ ਖੇਡਣ ਸਮੇਂ ਹੇਠਾਂ ਪਾਣੀ ਘੱਟ ਹੋਣ ਕਾਰਨ ਉਤਰ ਜਾਂਦੇ ਸੀ ਪਰ ਅੱਜ ਪਏ ਭਾਰੀ ਮੀਂਹ ਕਾਰਨ ਛੱਪੜ ’ਚ ਜ਼ਿਆਦਾ ਪਾਣੀ ਭਰ ਗਿਆ। ਹਰ ਰੋਜ਼ ਦੀ ਤਰ੍ਹਾਂ ਖੇਡਣ ਗਏ ਦੂਜਿਆਂ ਬੱਚਿਆਂ ਨਾਲ ਦੋ ਬੱਚੇ ਜੋਤ ਸਿੰਘ (7) ਪੁੱਤਰ ਕਾਲਾ ਸਿੰਘ ਅਤੇ ਲਵਪ੍ਰੀਤ ਸਿੰਘ (7) ਪੁੱਤਰ ਸਤਨਾਮ ਸਿੰਘ ਜੋ ਚਾਚੇ ਤਾਏ ਦੇ ਪੁੱਤ ਹਨ ਉਸ ਨਿਰਮਾਣ ਅਧੀਨ ਛੱਪੜ ’ਚ ਪੈਰ ਫਿਸਲਣ ਕਾਰਨ ਡੁੱਬ ਗਏ।
ਇਸ ਮੌਕੇ ਹੋਰਨਾਂ ਬੱਚਿਆਂ ਦੇ ਰੋਲਾ ਪੈਣ ’ਤੇ ਪਿੰਡ ਨਿਵਾਸੀਆਂ ਨੇ ਛੱਪੜ ’ਚੋਂ ਬਾਹਰ ਕੱਢਿਆ। ਉਨ੍ਹਾਂ ਨੂੰ ਤੁਰੰਤ ਪਰਿਵਾਰਕ ਮੈਂਬਰ ਇਕ ਪ੍ਰਾਈਵੇਟ ਕਲੀਨਿਕ ’ਚ ਲੈ ਗਏ ਪਰ ਡਾਕਟਰ ਨੇ ਬੱਚਿਆਂ ਨੂੰ ਮ੍ਰਿਤਕ ਐਲਾਨ ਕਰਨ ਉਪਰੰਤ ਘਰ ਲਿਆਂਦਾ ਗਿਆ।
Read More : ਘਰ ‘ਤੇ ਸੁੱਟਿਆ ਪੈਟਰੋਲ ਬੰਬ