Cloth merchant murder case

ਕੱਪੜਾ ਵਪਾਰੀ ਦੇ ਕਤਲ ’ਚ ਸ਼ਾਮਲ 2 ਮੁਲਜ਼ਮ ਹਲਾਕ

ਇਕ ਪੁਲਸ ਕਰਮਚਾਰੀ ਜ਼ਖਮੀ

ਅਬੋਹਰ, 8 ਜੁਲਾਈ : ਅਬੋਹਰ ਸ਼ਹਿਰ ਦੇ ਕੱਪੜਾ ਵਪਾਰੀ ਦੀ ਹੱਤਿਆ ਦੇ ਮਾਮਲੇ ’ਚ ਸ਼ਾਮਲ ਦੋ ਮੁਲਜ਼ਮ ਪੁਲਸ ਮੁਕਾਬਲੇ ਦੌਰਾਨ ਹਾਲਾਕ ਹੋ ਗਏ।

ਡੀ. ਆਈ. ਜੀ. ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਸ ਵੱਲੋਂ ਫੜੇ ਗਏ ਦੋ ਮੁਲਜ਼ਮ ਕ੍ਰਮਵਾਰ ਰਾਮ ਰਤਨ ਅਤੇ ਜਸਪ੍ਰੀਤ ਤੋਂ ਹਥਿਆਰਾਂ ਅਤੇ ਉਨ੍ਹਾਂ ਵੱਲੋਂ ਸੁੱਟੇ ਗਏ ਹੋਰ ਸਾਮਾਨ ਦੀ ਬਰਾਮਦਗੀ ਲਈ ਪੁਲਸ ਜਦੋਂ ਉਨ੍ਹਾਂ ਨੂੰ ਅਬੋਹਰ ਦੇ ਪੰਜ ਪੀਰ ਟਿੱਬਾ ਇਲਾਕੇ ’ਚ ਲੈ ਕੇ ਗਈ ਤਾਂ ਉਥੇ ਉਨ੍ਹਾਂ ਦੇ ਕੁਝ ਹੋਰ ਸਾਥੀ ਵੀ ਹਥਿਆਰ ਲੱਭਣ ਲਈ ਆ ਗਏ ਤੇ ਉਨ੍ਹਾਂ ਵੱਲੋਂ ਸਾਹਮਣੇ ਤੋਂ ਹੋਈ ਫਾਈਰਿੰਗ ਦੌਰਾਨ ਪੁਲਸ ਨੂੰ ਸਵੈ ਰੱਖਿਆ ਲਈ ਗੋਲੀ ਚਲਾਉਣੀ ਪਈ।

ਇਸ ਕ੍ਰਾਸ ਫਾਈਰਿੰਗ ਦੌਰਾਨ ਇਹ ਦੋਵੇ ਮੁਲਜ਼ਮ ਹਲਾਕ ਹੋ ਗਏ, ਜਦੋਂ ਕਿ ਇਕ ਪੁਲਸ ਕਰਮਚਾਰੀ ਵੀ ਜ਼ਖਮੀ ਹੋਇਆ ਹੈ, ਜਿਸ ਨੂੰ ਇਲਾਜ ਲਈ ਅਬੋਹਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਡੀ. ਆਈ. ਜੀ. ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਉਕਤ ਕੇਸ ’ਚ ਤਿੰਨ ਮੁਲਜ਼ਮ ਮੋਟਰਸਾਈਕਲ ’ਤੇ ਹੱਤਿਆ ਕਰਨ ਲਈ ਅੱਗੇ ਆਏ ਸਨ ਜਦ ਕਿ ਦੋ ਵਿਅਕਤੀ ਕਾਰ ’ਚ ਸਵਾਰ ਸਨ ਅਤੇ ਉਨ੍ਹਾਂ ਨੇ ਮੋਟਰਸਾਈਕਲ ਸਵਾਰਾਂ ਨੂੰ ਇਥੋਂ ਭਜਾਉਣ ’ਚ ਮਦਦ ਕੀਤੀ ਸੀ। ਇਹ ਸਾਰੇ ਲੋਕ ਆਪਸ ’ਚ ਹਮਮਸ਼ਵਰਾ ਸਨ ਅਤੇ ਇਨ੍ਹਾਂ ਨੇ ਮਿਲ ਕੇ ਹੀ ਇਸ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਸੀ।

ਇਸ ਦੌਰਾਨ ਫੜੇ ਗਏ ਦੋਵਾਂ ਮੁਲਜ਼ਮਾਂ ਨੇ ਜਾਣਕਾਰੀ ਦਿੱਤੀ ਸੀ ਕਿ ਵਾਰਦਾਤ ਤੋਂ ਬਾਅਦ ਉਹ ਆਪਣੇ ਕੱਪੜੇ ਅਤੇ ਹਥਿਆਰ ਪੰਜ ਪੀਰ ਟਿੱਬੇ ਇਲਾਕੇ ’ਚ ਜੰਗਲੀ ਇਲਾਕੇ ’ਚ ਕਿਧਰੇ ਲੁਕਾ ਕੇ ਅੱਗੇ ਗਏ ਸਨ, ਜਿਨਾਂ ਦੀ ਬਰਾਮਦਗੀ ਲਈ ਪੁਲਸ ਪਾਰਟੀ ਉਨ੍ਹਾਂ ਨੂੰ ਉਥੇ ਲੈ ਕੇ ਗਈ ਸੀ, ਜਿਥੇ ਇਹ ਮੁਕਾਬਲਾ ਹੋਇਆ। ਐੱਸ. ਐੱਸ. ਪੀ. ਫਾਜ਼ਿਲਕਾ ਗੁਰਮੀਤ ਸਿੰਘ ਨੇ ਦੱਸਿਆ ਕਿ ਮੌਕੇ ਵਾਰਦਾਤ ਤੋਂ ਇਕ ਪਿਸਤੌਲ ਵੀ ਬਰਾਮਦ ਹੋਇਆ ਹੈ।

Read More : ਈ. ਡੀ. ਦੀ ਵੱਡੀ ਕਾਰਵਾਈ

Leave a Reply

Your email address will not be published. Required fields are marked *