ਅੰਮ੍ਰਿਤਸਰ – ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਅਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਵੱਲੋਂ ਕੀਤੇ ਸਾਂਝੇ ਆਪ੍ਰੇਸ਼ਨ ਦੌਰਾਨ 2 ਸਮੱਗਲਰਾਂ ਨੂੰ 13 ਕਰੋੜ ਰੁਪਏ ਦੀ ਹੈਰੋਇਨ ਸਮੇਤ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਜਦਕਿ 2 ਹੋਰ ਵੱਖ-ਵੱਖ ਮਾਮਲਿਆਂ ਵਿਚ 3 ਕਰੋੜ ਰੁਪਏ ਦੀ ਹੈਰੋਇਨ ਸਮੇਤ 2 ਡਰੋਨ ਜ਼ਬਤ ਕੀਤੇ ਹਨ।
ਜਾਣਕਾਰੀ ਅਨੁਸਾਰ ਪਹਿਲੇ ਆਪ੍ਰੇਸ਼ਨ ਵਿਚ ਬੀ. ਐੱਸ. ਐੱਫ. ਨੇ ਡੇਢ ਿਕਲੋ ਹੈਰੋਇਨ ਨਾਲ ਇੱਕ ਸਮੱਗਲਰ ਨੂੰ ਗ੍ਰਿਫਤਾਰ ਕੀਤਾ, ਿਜਸ ਵਿਚ ਿਮਲੀ ਸੂਚਨਾ ਤੋਂ ਬਾਅਦ ਿੲਕ ਹੋਰ ਸਮੱਗਲਰ ਨੰੂ ਸਰਹੱਦੀ ਿਪੰਡ ਨੰਗਲ ਦੇ ਿੲਲਾਕੇ ਵਿਚ ਹੈਰੋਇਨ ਦੀ ਖੇਪ ਨਾਲ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ।
ਬੀ. ਐੱਸ. ਐੱਫ. ਅਤੇ ਇਹ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ 7ਵਾਂ ਵੱਡਾ ਆਪ੍ਰੇਸ਼ਨ ਹੈ, ਜਿਸ ਵਿਚ 13 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਨਾਲ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਕੱਲ ਵੀ ਬੀ. ਐੱਸ. ਐੱਫ. ਨੇ ਇੱਕ ਸਮੱਗਲਰ ਦੇ ਘਰ ਛਾਪਾ ਮਾਰਿਆ ਸੀ ਅਤੇ ਉਸ ਨੂੰ ਹੈਰੋਇਨ ਦੀ ਖੇਪ ਸਮੇਤ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ।
ਉੱਧਰ ਜਾਣਕਾਰੀ ਅਨੁਸਾਰ ਸਰਹੱਦੀ ਪਿੰਡ ਗੁੱਲੂਵਾਲ ਵਿਚ ਇਕ ਮਿੰਨੀ ਡਰੋਨ ਜ਼ਬਤ ਕੀਤਾ ਗਿਆ ਹੈ, ਜਦਕਿ ਸਰਹੱਦੀ ਪਿੰਡ ਰਾਜਾਤਾਲ ਦੇ ਇਲਾਕੇ ਵਿਚ ਡਰੋਨ ਨਾਲ ਹੈਰੋਇਨ ਦਾ ਇੱਕ ਪੈਕੇਟ ਜ਼ਬਤ ਕੀਤਾ ਗਿਆ ਹੈ। ਇਹ ਡਰੋਨ ਕਿਸ ਨੇ ਆਰਡਰ ਕੀਤੇ ਅਤੇ ਕਿਸ ਨੇ ਭੇਜੇ, ਇਸ ਬਾਰੇ ਜਾਂਚ ਜਾਰੀ ਹੈ।

