ਕਰੋੜਾਂ ਦਾ ਨੁਕਸਾਨ
Malotte news : ਅੱਜ ਦੁਪਿਹਰ ਵੇਲੇ ਮਲੋਟ-ਬਠਿੰਡਾ ਰੋਡ ’ਤੇ ਬਣੇ 132 ਕੇ. ਵੀ. ਗਰਿੱਡ ’ਚ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਆਸ-ਪਾਸ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਪੁੱਜਣ ਦੇ ਬਾਵਜੂਦ ਕਰਮਚਾਰੀ ਭਾਰੀ ਮੁਸ਼ੱਕਤ ਕਰ ਰਹੇ ਸਨ। 4 ਘੰਟਿਆਂ ਦੀ ਮੁਸ਼ੱਕਤ ਨਾਲ ਅੱਗ ’ਤੇ ਕਾਫੀ ਹੱਦ ਤੱਕ ਅੱਗ ’ਤੇ ਕਾਬੂ ਪਾ ਲਿਆ ਗਿਆ।
ਜਾਣਕਾਰੀ ਅਨੁਸਾਰ ਮਲੋਟ ਦੇ 132 ਕੇ. ਵੀ. ਗਰਿੱਡ ’ਚ ਅਚਾਨਕ ਬਿਜਲੀ ਘਰ ਅੰਦਰ ਪਏ ਪੁਰਾਣੇ ਟਰਾਂਸਫਾਰਮਰਾਂ ਨੂੰ ਅੱਗ ਲੱਗ ਗਈ। ਵੇਖਦਿਆਂ-ਵੇਖਦਿਆਂ ਹੀ ਇਹ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਤੇ ਅੰਦਰ ਪਏ ਨਵੇਂ-ਪੁਰਾਣੇ ਟਰਾਂਸਫਾਰਮਰਾਂ ਦੇ ਬਲਾਸਟ ਹੋਣ ਲੱਗ ਪਏ, ਜਿਸ ਕਾਰਨ ਆਸਪਾਸ ਦੇ ਲੋਕਾਂ ’ਚ ਦਹਿਸ਼ਤ ਫੈਲ ਗਈ।
ਇਸ ਮਾਮਲੇ ’ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦੇਣ ’ਤੇ ਮਲੋਟ ਤੋਂ ਬਿਨਾਂ ਅਬੋਹਰ, ਗਿੱਦੜਬਾਹਾ ਤੇ ਸ੍ਰੀ ਮੁਕਤਸਰ ਸਾਹਿਬ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਪਰ ਅੱਜ ਇੰਨੀ ਭਿਆਨਕ ਸੀ ਤੇ ਫੈਲਦੀ ਜਾ ਰਹੀ ਸੀ। ਟਰਾਂਸਫਾਰਮਰਾਂ ’ਚ ਤੇਲ ਹੁੰਦਾ ਹੈ, ਜੋ ਕਿ ਜਲਨਸ਼ੀਲ ਹੁੰਦਾ ਹੈ, ਇਸ ਲਈ ਅੱਗ ਲਗਾਤਾਰ ਫੈਲਦੀ ਗਈ ਤੇ ਜਿਸ ਨਾਲ ਕਰੋੜਾਂ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।
10 ਤੋਂ ਵੱਧ ਫਾਇਰ ਟੈਂਡਰ ਤਾਇਨਾਤ
ਉਧਰ 5 ਵਜੇ ਤੱਕ ਅੱਗ ’ਤੇ ਕਾਬੂ ਪਾਉਣ ਲਈ 10 ਤੋਂ ਵੱਧ ਫਾਇਰ ਟੈਂਡਰ ਤੇ 50 ਤੋਂ ਵੱਧ ਕਰਮਚਾਰੀਆਂ ਤੋਂ ਇਲਾਵਾ ਸੈਂਕੜੇ ਸਮਾਜ ਸੇਵੀਆਂ ਤੇ ਆਮ ਲੋਕਾਂ ਵੱਲੋਂ ਆਪਣਾ ਯੋਗਦਾਨ ਪਾਇਆ ਜਾ ਰਿਹਾ ਸੀ। ਇਸ ਸਬੰਧੀ ਫਾਇਰ ਬ੍ਰਿਗੇਡ ਦੇ ਸਾਬਕਾ ਕਰਮਚਾਰੀਆਂ ਦਾ ਕਹਿਣਾ ਸੀ ਕਿ ਇਸ ਅੱਗ ’ਤੇ ਪਾਣੀ ਨਾਲ ਕਾਬੂ ਨਹੀਂ ਪਾਇਆ ਜਾ ਸਕਦਾ, ਇਸ ਲਈ ਦੂਜੇ ਸ਼ਹਿਰਾਂ ਤੋਂ ਫੋਮ ਵਾਲੀਆਂ ਗੱਡੀਆਂ ਮੰਗਾਈਆਂ ਜਾਣ।
ਉਧਰ ਅੱਗ ਕਾਰਨ ਆਸ-ਪਾਸ ਖੇਤਾਂ ਤੇ ਮਾਰਕੀਟ ਨੂੰ ਵੀ ਖਤਰਾ ਬਣਿਆ ਹੋਇਆ ਸੀ ਕਿਉਂਕਿ ਬਿਜਲੀ ਘਰ ਦੇ ਪਿੱਛੇ ਖੇਤਾਂ ’ਚ ਕਣਕ ਦੇ ਸੈਂਕੜੇ ਏਕੜਾਂ ਦੇ ਪਲਾਟ ਹਨ। ਜੇਕਰ ਅੱਗ ਦਾ ਰੁਖ ਕਿਸੇ ਪਾਸੇ ਹੋ ਗਿਆ ਤਾਂ ਨੁਕਸਾਨ ’ਤੇ ਕਾਬੂ ਪਾਉਣ ਮੁਸ਼ਕਿਲ ਹੋ ਸਕਦਾ ਹੈ। ਖ਼ਬਰ ਲਿਖਣ ਤੱਕ ਅੱਗ ਬਝਾਉਣ ਦਾ ਕੰਮ ਜਾਰੀ ਸੀ।

