Delhi Airport

ਦਿੱਲੀ ਏਅਰਪੋਰਟ ’ਤੇ 131 ਹੋਰ ਉਡਾਣਾਂ ਰੱਦ

ਦਿੱਲੀ, 16 ਦਸੰਬਰ : ਦਿੱਲੀ ਏਅਰਪੋਰਟ ’ਤੇ ਕੋਹਰੇ ਕਾਰਨ ਮੰਗਲਵਾਰ ਨੂੰ ਵੀ ਉਡਾਣਾਂ ਦੇ ਚੱਲਣ ’ਚ ਰੁਕਾਵਟ ਆਈ, ਜਿਸ ਦੇ ਸਿੱਟੇ ਵਜੋਂ ਵੱਡੇ ਪੈਮਾਨੇ ’ਤੇ ਉਡਾਣਾਂ ਰੱਦ ਕਰਨੀਆਂ ਪਈਆਂ। ਇਹ ਜਾਣਕਾਰੀ ਦਿੱਲੀ ਕੌਮਾਂਤਰੀ ਹਵਾਈ ਅੱਡਾ ਲਿਮਟਿਡ ਦੇ ਇਕ ਅਧਿਕਾਰੀ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਖਰਾਬ ਵਿਜ਼ੀਬਿਲਟੀ ਕਾਰਨ ਹੁਣ ਤਕ 131 ਉਡਾਣਾਂ ਰੱਦ ਕੀਤੀਆਂ ਜਾ ਚੁੱਕੀਆਂ ਹਨ। ਸੋਮਵਾਰ ਨੂੰ ਵੀ ਦਿੱਲੀ ਏਅਰਪੋਰਟ ’ਤੇ 200 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ ਸਨ।

ਇਸ ਵਿਚਾਲੇ ਸੰਕਟ ਦੀ ਸ਼ਿਕਾਰ ਇੰਡੀਗੋ ਨੇ ਕਿਹਾ ਕਿ ਦਿੱਲੀ ਹਵਾਈ ਅੱਡੇ ’ਤੇ ਖਰਾਬ ਮੌਸਮ ਕਾਰਨ ਪਈ ਰੁਕਾਵਟ ਵਿਚਾਲੇ ਉਸ ਨੇ ਆਪਣੇ ਨੈੱਟਵਰਕ ਦੀਆਂ 110 ਉਡਾਣਾਂ ਰੱਦ ਕਰ ਦਿੱਤੀਆਂ ਹਨ। ਇੰਡੀਗੋ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਜਿਵੇਂ-ਜਿਵੇਂ ਸਰਦੀ ਦਾ ਮੌਸਮ ਸ਼ੁਰੂ ਹੋ ਰਿਹਾ ਹੈ, ਉੱਤਰ ਭਾਰਤ ’ਚ ਸਵੇਰ ਵੇਲੇ ਕੋਹਰਾ ਛਾ ਸਕਦਾ ਹੈ, ਜਿਸ ਨਾਲ ਕਦੇ-ਕਦੇ ਉਡਾਣਾਂ ਦੀ ਆਵਾਜਾਈ ਮੱਠੀ ਪੈ ਸਕਦੀ ਹੈ।

Read More : ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ 4087 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ

Leave a Reply

Your email address will not be published. Required fields are marked *