ਪਰਥ, 4 ਫਰਵਰੀ: ਆਸਟ੍ਰੇਲੀਆ ਵਿੱਚ ਇਕ 13 ਸਾਲਾ ਬੱਚੇ ਆਸਟਿਨ ਐਪਲਬੀ ਨੇ ਬਹਾਦਰੀ ਦੀ ਮਿਸਾਲ ਪੇਸ਼ ਕਰਦਿਆਂ ਸਮੁੰਦਰ ਵਿੱਚ ਲਗਭਗ 4 ਘੰਟੇ ਤੈਰ ਕੇ ਆਪਣੀ ਮਾਂ ਅਤੇ ਛੋਟੇ ਭੈਣ-ਭਰਾਵਾਂ ਦੀ ਜਾਨ ਬਚਾਈ। ਇਹ ਪਰਿਵਾਰ ਪਰਥ ਦੇ ਨੇੜੇ ਕਵਿੰਡਲਪ ਵਿੱਚ ਛੁੱਟੀਆਂ ਮਨਾ ਰਿਹਾ ਸੀ ਕਿ ਅਚਾਨਕ ਤੇਜ਼ ਹਵਾਵਾਂ ਕਾਰਨ ਉਨ੍ਹਾਂ ਦਾ ਪੈਡਲਬੋਰਡ ਸਮੁੰਦਰ ਵਿੱਚ 14 ਕਿਲੋਮੀਟਰ ਦੂਰ ਵਹਿ ਗਿਆ।
ਜਦੋਂ ਹਾਲਾਤ ਖ਼ਰਾਬ ਹੋਏ ਤਾਂ ਮਾਂ ਜੋਆਨ ਐਪਲਬੀ ਨੇ ਆਸਟਿਨ ਨੂੰ ਮਦਦ ਲਿਆਉਣ ਲਈ ਕਿਨਾਰੇ ਵੱਲ ਭੇਜਿਆ। ਆਸਟਿਨ ਨੇ ਇਕ ਸੱਚੇ ਯੋਧੇ ਵਾਂਗ ਲਾਈਫ ਜੈਕੇਟ ਤੋਂ ਬਿਨਾਂ ਘੰਟਿਆਂ ਬੱਧੀ ਤੈਰਾਕੀ ਕੀਤੀ। ਕਿਨਾਰੇ ’ਤੇ ਪਹੁੰਚ ਕੇ ਉਸ ਨੇ 2 ਕਿਲੋਮੀਟਰ ਦੀ ਦੌੜ ਲਾਈ ਤਾਂ ਜੋ ਸਮੇਂ ਸਿਰ ਮਦਦ ਪਹੁੰਚਾਈ ਜਾ ਸਕੇ।
ਇਸ ਘਟਨਾ ਦੀ ਸਮੀਖਿਆ ਕਰਦਿਆਂ ਬਚਾਅ ਟੀਮਾਂ ਨੇ ਦੱਸਿਆ ਕਿ ਬੱਚੇ ਦੇ ਹਾਂਪੱਖੀ ਹੌਸਲੇ ਨੇ ਹੀ ਉਸ ਦੇ ਪਰਿਵਾਰ ਬਿਊ ਅਤੇ ਗ੍ਰੇਸ ਨੂੰ ਮੌਤ ਦੇ ਮੂੰਹ ਵਿੱਚੋਂ ਕੱਢਿਆ। ਸਥਾਨਕ ਪੁਲਸ ਅਤੇ ਕੋਸਟ ਗਾਰਡ ਨੇ ਆਸਟਿਨ ਦੀ ਇਸ ਦਲੇਰੀ ਦੀ ਸ਼ਲਾਘਾ ਕੀਤੀ ਹੈ। ਆਸਟਿਨ ਨੇ ਦੱਸਿਆ ਕਿ ਤੈਰਦੇ ਸਮੇਂ ਉਹ ਆਪਣੇ ਪਰਿਵਾਰ ਅਤੇ ਦੋਸਤਾਂ ਬਾਰੇ ਸੋਚ ਕੇ ਹਿੰਮਤ ਜੁਟਾ ਰਿਹਾ ਸੀ।
Read More : ਜੰਮੂ-ਕਸ਼ਮੀਰ ’ਚ 3 ਅੱਤਵਾਦੀ ਢੇਰ
