ਕਰਾਚੀ, 13 ਜਨਵਰੀ : ਪਾਕਿਸਤਾਨ ਹਿੰਦੂ ਕੌਂਸਲ ਦੁਆਰਾ ਆਯੋਜਿਤ ਸਮੂਹਿਕ ਆਨੰਦ ਕਾਰਜ ਦੌਰਾਨ ਹਿੰਦੂ ਜੋੜੇ ਵਿਆਹ ਕਰਨ ਲਈ ਰਵਾਇਤੀ ਪਹਿਰਾਵੇ ਵਿਚ ਪਹੁੰਚੇ, ਜੋ ਪਰੰਪਰਾ, ਏਕਤਾ ਅਤੇ ਸਮਾਜਿਕ ਸਮਰਥਨ ਦਾ ਉਤਸ਼ਾਹ ਸੀ।
ਜਾਣਕਾਰੀ ਅਨੁਸਾਰ ਪ੍ਰਮੁੱਖ ਘੱਟ ਗਿਣਤੀ ਨੇਤਾ ਅਤੇ ਸੀਨੀਅਰ ਸੰਸਦ ਮੈਂਬਰ ਡਾ. ਰਮੇਸ਼ ਕੁਮਾਰ ਵੰਕਵਾਨੀ ਦੀ ਸਰਪ੍ਰਸਤੀ ਹੇਠ ਪਾਕਿਸਤਾਨ ਹਿੰਦੂ ਕੌਂਸਲ ਨੇ ਡਾ. ਪ੍ਰੇਮ ਕੁਮਾਰ ਸ਼ੀਤਲ ਦਾਸ ਮੈਮੋਰੀਅਲ ਟਰੱਸਟ ਦੇ ਸਹਿਯੋਗ ਨਾਲ ਕਰਾਚੀ ਦੀ ਰੇਲਵੇ ਗਰਾਊਂਡ ਵਿਚ 19ਵੇਂ ਸਾਲਾਨਾ ਆਨੰਦ ਕਾਰਜ ਸਮਾਰੋਹ ਦਾ ਆਯੋਜਨ ਕੀਤਾ। ਇਸ ਸਮਾਗਮ ਦੌਰਾਨ ਪੂਰੇ ਪਾਕਿਸਤਾਨ ਤੋਂ 125 ਹਿੰਦੂ ਜੋੜੇ ਵਿਆਹ ਦੇ ਪਵਿੱਤਰ ਬੰਧਨ ਵਿਚ ਬੱਝੇ। ਜੋ
ਇਸ ਮੌਕੇ ਡਾ. ਰਮੇਸ਼ ਕੁਮਾਰ ਵੰਕਵਾਨੀ ਨੇ ਕਿਹਾ ਕਿ ਗਰੀਬ ਅਤੇ ਯੋਗ ਜੋੜਿਆਂ ਨੂੰ ਆਪਣਾ ਵਿਆਹੁਤਾ ਜੀਵਨ ਸ਼ੁਰੂ ਕਰਨ ਵਿਚ ਮਦਦ ਕਰਨ ਨਾਲ ਬਹੁਤ ਜ਼ਿਆਦਾ ਅਧਿਆਤਮਕ ਸੰਤੁਸ਼ਟੀ ਮਿਲਦੀ ਹੈ। ਇਸ ਸਮਾਗਮ ਵਿਚ ਬਹੁਤ ਸਾਰੇ ਪ੍ਰਮੁੱਖ ਸਿਆਸਤਦਾਨ, ਧਾਰਮਿਕ ਅਤੇ ਸਮਾਜਿਕ ਆਗੂ ਵੀ ਸ਼ਾਮਲ ਹੋਏ।
Read More : ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਪਹਿਲੇ ਸਟਾਰਟਅੱਪ ਕਨਕਲੇਵ ਦਾ ਕੀਤਾ ਉਦਘਾਟਨ
