ਚੰਡੀਗੜ੍ਹ, 2 ਜਨਵਰੀ : ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਵੱਡਾ ਪ੍ਰਸ਼ਾਸਕੀ ਫ਼ੈਸਲਾ ਲੈਂਦੇ ਹੋਏ 12 ਆਈ. ਪੀ. ਐੱਸ. ਅਧਿਕਾਰੀਆਂ ਨੂੰ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਸ (ਡੀ. ਆਈ. ਜੀ) ਦੇ ਅਹੁਦੇ ਵਜੋਂ ਤਰੱਕੀ ਦਿੱਤੀ ਗਈ ਹੈ। ਇਹ ਤਰੱਕੀਆਂ 1 ਜਨਵਰੀ 2026 ਤੋਂ ਲਾਗੂ ਮੰਨੀਆਂ ਜਾਣਗੀਆਂ।
ਹੁਕਮਾਂ ਅਨੁਸਾਰ ਡੀ. ਆਈ. ਜੀ. ਬਣਨ ਵਾਲੇ ਅਧਿਕਾਰੀਆਂ ’ਚ ਸਨੇਹਦੀਪ ਸ਼ਰਮਾ, ਸੰਦੀਪ ਗੋਇਲ, ਜਸਦੇਵ ਸਿੰਘ ਸਿੱਧੂ, ਧਰੁਵ ਦਹੀਆ, ਸੰਦੀਪ ਕੁਮਾਰ ਗਰਗ, ਗੁਲਨੀਤ ਸਿੰਘ ਖੁਰਾਣਾ, ਅਖ਼ਿਲ ਚੌਧਰੀ, ਅਮਨੀਤ ਕੋਂਡਲ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ, ਹਰਪ੍ਰੀਤ ਸਿੰਘ ਜੱਗੀ ਤੇ ਸਰਬਜੀਤ ਸਿੰਘ ਸ਼ਾਮਲ ਹਨ।

Read More : ਕੇਂਦਰੀ ਜੇਲ ’ਚ ਕੈਦੀਆਂ ਵਿਚਾਲੇ ਝੜਪ, ਸਥਿਤੀ ਬਣੀ ਤਣਾਅਪੂਰਨ
