ਬੀਬੀ ਨਸੀਬ ਕੌਰ

118 ਸਾਲ ਬੀਬੀ ਨਸੀਬ ਕੌਰ ਨੇ ਸੰਸਾਰ ਨੂੰ ਕਿਹਾ ਅਲਵਿਦਾ

ਗੜ੍ਹਦੀਵਾਲਾ, 1 ਜਨਵਰੀ : ਕਸਬਾ ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਡੱਫਰ ਦੀ ਵਸਨੀਕ ਬੀਬੀ ਨਸੀਬ ਕੌਰ ਸਹੋਤਾ 118 ਸਾਲ 7 ਮਹੀਨਿਆਂ ਦੀ ਲੰਮੀ ਉਮਰ ’ਚ ਅੱਜ ਸੰਸਾਰ ਨੂੰ ਅਲਵਿਦਾ ਆਖ ਗਏ।

ਬੀਬੀ ਨਸੀਬ ਕੌਰ ਸਹੋਤਾ ਦੇ ਭਤੀਜੇ ਅਤੇ ਪੰਜਾਬ ਸਹਿਕਾਰੀ ਬੈਂਕ ਫੈੱਡਰੇਸ਼ਨ ਦੇ ਸਾਬਕਾ ਪ੍ਰਧਾਨ ਫਕੀਰ ਸਿੰਘ ਸਹੋਤਾ ਅਤੇ ਉਨ੍ਹਾਂ ਦੇ ਪੋਤਰੇ ਹਰਜੋਤ ਸਿੰਘ ਸਹੋਤਾ ਨੇ ਦੱਸਿਆ ਕਿ ਬੀਬੀ ਜੀ ਨੇ ਆਪਣੇ ਗ੍ਰਹਿ ਪਿੰਡ ਡੱਫਰ ਵਿਖੇ ਆਖਰੀ ਸਾਹ ਲਏ।

ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਹਰ ਪੜਾਅ ਨੂੰ ਬਹੁਤ ਸਬਰ-ਸੰਤੋਖ ਅਤੇ ਚੜ੍ਹਦੀ ਕਲਾ ਨਾਲ ਬਤੀਤ ਕੀਤਾ। ਸੰਘਰਸ਼ਮਈ ਜੀਵਨ ਦੀ ਮਿਸਾਲ ਬੀਬੀ ਨਸੀਬ ਕੌਰ ਆਪਣੇ ਪਿੱਛੇ 6 ਲੜਕੀਆਂ ਅਤੇ ਇਕ ਪੁੱਤਰ ਦਾ ਪਰਿਵਾਰ ਛੱਡ ਗਏ ਹਨ।

Read More : ਧਾਰਮਿਕ ਅਸਥਾਨ ’ਤੇ ਜਾ ਰਹੇ 3 ਭਰਾਵਾਂ ਦੀ ਮੌਤ

Leave a Reply

Your email address will not be published. Required fields are marked *