ਪਟਿਆਲਾ, 14 ਸਤੰਬਰ : 108 ਐਂਬੂਲੈਂਸ ਸੇਵਾ ਨੇ ਇਕ ਵਾਰ ਫਿਰ ਐਮਰਜੈਂਸੀ ਸਥਿਤੀ ਦੌਰਾਨ ਆਪਣੀ ਜੀਵਨ ਬਚਾਉਣ ਦੀ ਸਮਰੱਥਾ ਸਾਬਿਤ ਕੀਤੀ।
ਪਿੰਡ ਉੱਚਾ ਖੇੜਾ (ਧਰਮ ਪਾਲ ਪੀਕੇਓ ਭੱਠਾ) ਦੀ 24 ਸਾਲਾ ਗਰਭਵਤੀ ਔਰਤ ਅੰਜੂ ਰਾਣੀ ਨੂੰ ਜਣੇਪੇ ਦੀ ਤੇਜ਼ ਪੀੜਾ ਕਾਰਨ ਏ. ਪੀ. ਜੈਨ ਸਿਵਲ ਹਸਪਤਾਲ, ਰਾਜਪੁਰਾ ਲਿਜਾਇਆ ਜਾ ਰਿਹਾ ਸੀ ਕਿ ਰਸਤੇ ’ਚ ਉਸ ਦੀ ਪੀੜਾ ਅਚਾਨਕ ਵਧ ਗਈ। ਸਥਿਤੀ ਨੂੰ ਗੰਭੀਰ ਹੁੰਦੀ ਦੇਖ ਕੇ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਮਨੋਜ ਕੁਮਾਰ ਅਤੇ ਪਾਇਲਟ ਕੁਲਦੀਪ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਐਂਬੂਲੈਂਸ ਅੰਦਰ ਹੀ ਸੁਰੱਖਿਅਤ ਡਲਿਵਰੀ ਕਰਵਾਈ।
ਉਨ੍ਹਾਂ ਦੀ ਤੁਰੰਤ ਪ੍ਰਤੀਕਿਰਿਆ ਅਤੇ ਮੁਹਾਰਤ ਨਾਲ ਅੰਜੂ ਰਾਣੀ ਨੇ ਰਸਤੇ ’ਚ ਹੀ ਇਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ। ਡਿਲੀਵਰੀ ਤੋਂ ਬਾਅਦ ਮਾਂ ਅਤੇ ਬੱਚੀ ਨੂੰ ਸੁਰੱਖਿਅਤ ਤਰੀਕੇ ਨਾਲ ਏ. ਪੀ. ਜੈਨ ਸਿਵਲ ਹਸਪਤਾਲ, ਰਾਜਪੁਰਾ ’ਚ ਦਾਖਲ ਕਰਵਾਇਆ ਗਿਆ।
Read More : ਸੜਕ ਹਾਦਸੇ ’ਚ ਪਤੀ-ਪਤਨੀ ਦੀ ਮੌਤ