10th Ayurveda day

10ਵੇਂ ਆਯੂਰਵੈਦਾ ਦਿਹਾੜੇ ਮੌਕੇ 101 ਲੋਕਾਂ ਨੇ ਕੀਤਾ ਖੂਨਦਾਨ

ਪਟਿਆਲਾ, 23 ਸਤੰਬਰ : ਸਰਕਾਰੀ ਆਯੂਰਵੈਦਿਕ ਹਸਪਤਾਲ ਵਿਖੇ ਜ਼ਿਲਾ ਆਯੂਰਵੈਦਿਕ ਅਤੇ ਯੂਨਾਨੀ ਦਫਤਰ ਅਤੇ ਸਰਕਾਰੀ ਆਯੂਰਵਦਿਕ ਹਸਪਤਾਲ ਵੱਲੋਂ 10ਵਾਂ ਰਾਸ਼ਟਰੀ ਆਯੂਰਵੇਦਾ ਦਿਵਸ ‘ਆਯੂਰਵੈਦ ਜਨ ਜਨ ਲਈ ਅਤੇ ਧਰਤੀ ਦੇ ਕਲਿਆਣ ਲਈ ਥੀਮ ਹੇਠ ਧੂਮਧਾਮ ਨਾਲ ਮਨਾਉਂਦਿਆਂ ਇਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।

ਇਸ ’ਚ ਸਮੂਹ ਆਯੂਰਵੈਦਿਕ ਟ੍ਰੇਡਰਜ਼ ਅਤੇ ਫਾਰਮੇਸੀ ਐਸੋਸੀਏਸ਼ਨ, ਆਯੂਰਵੈਦਿਕ ਡਾਕਟਰ, ਉਪਵੈਦ ਅਤੇ ਬਾਕੀ ਆਯੂਰਵੈਦਿਕ ਸਟਾਫ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਪੰਜਾਬ ਸਰਕਾਰ, ਸਿਹਤ ਮੰਤਰੀ ਪੰਜਾਬ ਸਰਕਾਰ ਅਤੇ ਡਾਇਰੈਕਟਰ ਆਫ ਆਯੂਰਵੈਦਾ ਪੰਜਾਬ, ਚੰਡੀਗੜ੍ਹ ਦੇ ਨਿਰਦੇਸ਼ਾਂ ਅਨੁਸਾਰ ਡਾ. ਮੋਹਨ ਲਾਲ ਡੀ. ਏ. ਯੂ. ਓ. ਪਟਿਆਲਾ ਨੇ ਇਸ ਮੌਕੇ ਆਪਣੀ ਅਗਵਾਈ ਹੇਠ ਮੈਡੀਸੀਨਲ ਪੌਦੇ, ਮਿਲਟ ਦੀਆਂ ਸਟਾਲਾਂ, ਆਯੂਰਵੈਦਿਕ ਮੈਡੀਕਲ ਕੈਂਪ ਅਤੇ ਪ੍ਰਾਕ੍ਰਿਤੀ ਪ੍ਰੀਖਣ ਕੈਂਪ ਦਾ ਆਯੋਜਨ ਕਰਵਾਇਆ।

ਇਸ ਮੌਕੇ ਡਾ. ਮੋਹਨਲੋਂ ਆਯੂਰਵੈਦਾ ਦੀ ਚਿਕਿਤਸਾ ਵਧਾਉਣ ਲਈ ਲਾਏ ਕੈਂਪਾਂ ਦਾ ਉਦਘਾਟਨ ਜਸਵੀਰ ਸਿੰਘ ਗਾਂਧੀ (ਓ. ਐੱਸ. ਡੀ.-ਟੂ-ਸਿਹਤ ਮੰਤਰੀ) ਅਤੇ ਡਾ. ਅਨਿਲ ਗਰਗ ਰਿਟਾਇਰਡ ਡੀ. ਏ. ਯੂ. ਓ. ਵੱਲੋਂ ਕੀਤਾ ਗਿਆ। ਸਮਾਰੋਹ ਦੇ ਸੁਚੱਜੇ ਢੰਗ ਨਾਲ ਸਫਲ ਹੋਣ ਉਪਰੰਤ ਜ਼ਿਲਾ ਆਯੂਰਵੈਦਿਕ ਅਫਸਰ ਡਾ. ਮੋਹਨ ਲਾਲ ਵੱਲੋਂ ਮੈਡੀਕਲ ਸੁਪਰਡੈਂਟ ਡਾ. ਮੰਜੂ ਸੈਈ. ਸਮੁੱਚੀ ਆਯੂਰਵੈਦਿਕ ਟਰੇਡਰਜ਼ ਐਸੋਸੀਏਸ਼ਨ ਅਤੇ ਫਾਰਮੇਸੀ ਐਸੋਸੀਏਸ਼ਨ ਦਾ ਵਿਸ਼ੇਸ ਧੰਨਵਾਦ ਕੀਤਾ। ਸਮਾਗਮ ’ਚ ਡਾ. ਗੁਰਮੀਤ ਸਿੰਘ ਏ. ਐੱਮ. ਓ. ਵੱਲੋਂ ਸਮਾਗਮ ਨੂੰ ਸਫਲ ਬਣਾਉਣ ’ਚ ਵਿਸ਼ੇਸ ਯੋਗਦਾਨ ਪਾਇਆ ਗਿਆ।

ਇਸ ਮੌਕੇ ਡਾ. ਅਨੁਸ਼ਾਰਦਾ ਸੀਨੀਅਰ ਆਯੂਰਵੈਦਿਕ ਫੀਜੀਸ਼ੀਅਨ, ਡਾ. ਰਜਨੀਸ਼ ਵਰਮਾ, ਡਾ. ਯੋਗੇਸ਼ ਭਾਟੀਆ, ਡਾ. ਮਨੀਸ਼ਾ ਸਿੰਗਲਾ ਏ. ਐੱਮ. ਓ. ਮੋਹਨ ਪ੍ਰਕਾਸ਼ ਸਿੰਘ ਸੁਪਰਡੈਂਟ-2, ਮੋਹਨ ਰਿਸ਼ੀ ਉਪਵੈਦ, ਸਚਿਨ ਉਪਵੈਦ ਅਤੇ ਸਮੂਹ ਸਟਾਫ ਵੱਲੋਂ ਆਪਣੀਆਂ ਡਿਊਟੀਆਂ ਨਿਭਾਈਆਂ ਗਈਆਂ।

Read More : ਨਸ਼ਾ ਛੁਡਾਊ ਕੇਂਦਰ ਦੇ ਮਰੀਜ਼ਾਂ ਵੱਲੋਂ ਸੁਰੱਖਿਆ ਗਾਰਡ ‘ਤੇ ਹਮਲਾ, 2 ਮਰੀਜ਼ ਭੱਜੇ

Leave a Reply

Your email address will not be published. Required fields are marked *