10 ਰੁਪਏ ਪਿੱਛੇ ਮਾਰਿਆ ਪਿਓ

ਵੱਢਿਆ ਹੋਇਆ ਸਿਰ ਲੈ ਕੇ ਸਿੱਧਾ ਥਾਣੇ ਆਇਆ ਪੁੱਤ

Odisha News : ਉੜੀਸਾ ਦੇ ਮਯੂਰਭੰਜ ਜ਼ਿਲ੍ਹੇ ਵਿਚ ਇਕ ਵਿਅਕਤੀ ਨੇ 10 ਰੁਪਏ ਨਾ ਦੇਣ ਕਾਰਨ ਆਪਣੇ ਪਿਓ ਮਾਰ ਦਿੱਤਾ । ਪੁਲਿਸ ਅਨੁਸਾਰ ਮੁਲਜ਼ਮ ਨੇ ਤੇਜ਼ਧਾਰ ਹਥਿਆਰਾਂ ਨਾਲ ਪਿਤਾ ਬਾਈਧਰ ਸਿੰਘ ਦਾ ਕਤਲ ਕਰ ਦਿੱਤਾ ਅਤੇ ਫਿਰ ਵੱਢਿਆ ਹੋਇਆ ਸਿਰ ਲੈ ਕੇ ਸਿੱਧਾ ਥਾਣੇ ਆ ਕੇ ਆਤਮ ਸਮਰਪਣ ਕਰ ਦਿੱਤਾ।

ਬਾਰੀਪਾਡਾ ਦੇ ਐੱਸ. ਡੀ. ਪੀ. ਓ, ਪ੍ਰਵੀਨ ਮਲਿਕ ਨੇ ਦੱਸਿਆ ਕਿ ਕਤਲ ਦਾ ਕਾਰਨ ਬਹੁਤ ਮਾਮੂਲੀ ਸੀ। 40 ਸਾਲੇ ਦੇ ਮੁਲਜ਼ਮ ਨੇ ਆਪਣੇ 70 ਸਾਲਾ ਪਿਤਾ ਤੋਂ 10 ਰੁਪਏ ਮੰਗੇ ਸਨ ਤਾਂ ਜੋ ਉਹ ਗੁਟਖਾ ਖ਼ਰੀਦ ਸਕੇ ਪਰ ਪਿਤਾ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਪੁੱਤ ਨੇ ਗੁੱਸੇ ਵਿਚ ਆ ਕੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਘਟਨਾ ਸਮੇਂ ਦੋਸ਼ੀ ਦੀ ਮਾਂ ਵੀ ਉੱਥੇ ਮੌਜੂਦ ਸੀ ਪਰ ਆਪਣੇ ਪਤੀ ਦਾ ਕਤਲ ਹੁੰਦਾ ਦੇਖ ਕੇ ਉਹ ਡਰ ਗਈ ਅਤੇ ਮੌਕੇ ਤੋਂ ਭੱਜ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਫ਼ੋਰੈਂਸਿਕ ਟੀਮ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਫ਼ਿਲਹਾਲ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *