ਇਕ ਮੁਲਜ਼ਮ ਗ੍ਰਿਫਤਾਰ, ਦੂਜਾ ਫਰਾਰ
ਅੰਮ੍ਰਿਤਸਰ, 6 ਜੁਲਾਈ : ਸਰਹੱਦ ’ਤੇ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ 1 ਕਿਲੋ 227 ਗ੍ਰਾਮ ਆਈਸ ਅਤੇ ਇਕ ਗਲਾਕ ਪਿਸਤੌਲ ਸਣੇ ਰਵਿੰਦਰ ਸਿੰਘ ਵਿੱਕੀ ਨੂੰ ਥਾਣਾ ਅਜਨਾਲਾ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ ਜਦੋਂਕਿ ਉਸ ਦਾ ਸਾਥੀ ਅਰਮਾਨ ਦੀਪ ਸਿੰਘ ਪੁਲਸ ਨੂੰ ਚਕਮਾ ਦੇ ਫਰਾਰ ਹੋ ਗਿਆ। ਫਿਲਹਾਲ ਪੁਲਸ ਨੇ ਦੋਹਾਂ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਸ. ਐੱਸ. ਪੀ. ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇਨਪੁਟ ਸੀ ਕਿ ਉਕਤ ਸਮੱਗਲਰ ਪਾਕਿਸਤਾਨ ’ਚ ਬੈਠੇ ਸਮੱਗਲਰਾਂ ਦੇ ਸੰਪਰਕ ’ਚ ਹੈ। ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਇਆ ਗਿਆ ਨਸ਼ੀਲਾ ਪਦਾਰਥ ਤੇ ਹਥਿਆਰ ਸਪਲਾਈ ਕਰਨ ਲਈ ਜਾ ਰਹੇ ਹਨ ਜਿਸ ’ਤੇ ਪੁਲਸ ਨੇ ਟ੍ਰੈਪ ਲਗਾ ਰਵਿੰਦਰ ਸਿੰਘ ਨੂੰ ਤਾਂ ਗ੍ਰਿਫਤਾਰ ਕਰ ਲਿਆ ਜਦੋਂਕਿ ਉਸ ਦਾ ਸਾਥੀ ਅਰਮਾਨ ਦੀਪ ਸਿੰਘ ਹੁਣ ਪੁਲਸ ਦੀ ਪਕੜ ਤੋਂ ਦੂਰ ਹੈ, ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਮੁਲਜ਼ਮਾਂ ਖਿਲਾਫ ਐੱਨ. ਡੀ. ਪੀ. ਐੱਸ. ਅਤੇ ਆਰਮਜ਼ ਐਕਟ ਅਧੀਨ ਕੇਸ ਦਰਜ ਕਰ ਗ੍ਰਿਫਤਾਰ ਕੀਤੇ ਗਏ ਰਵਿੰਦਰ ਸਿੰਘ ਨੂੰ ਮਾਣਯੋਗ ਅਦਾਲਤ ਦੇ ਹੁਕਮਾਂ ’ਤੇ ਜਾਂਚ ਲਈ ਪੁਲਸ ਰਿਮਾਂਡ ’ਤੇ ਲਿਆ ਹੈ ਜਿਸ ’ਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਬਹੁਤ ਜਲਦੀ ਉਸ ਦੇ ਸਾਥੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਏਗਾ। ਉਥੇ ਦੂਜੇ ਪਾਸੇ ਮੁਲਜ਼ਮ ਦੇ ਮੋਬਾਈਲ ਨੂੰ ਸਕੈਨ ਕੀਤਾ ਜਾ ਰਿਹਾ ਹੈ। ਪੁਲਸ ਮੁਲਜ਼ਮਾਂ ਦੇ ਸੰਪਰਕ ਸੂਤਰਾਂ ਦੇ ਨਾਲ-ਨਾਲ ਉਨ੍ਹਾਂ ਨਾਲ ਜੁੜੇ ਸਮੱਗਲਰਾਂ ਦੀ ਵੀ ਜਲਦੀ ਨਿਸ਼ਾਨਦੇਹੀ ਕਰ ਲਵੇਗੀ।
Read More : ਮਜੀਠੀਆ 14 ਦਿਨਾਂ ਦੀ ਨਿਆਇਕ ਹਿਰਾਸਤ ’ਚ