ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ

ਬੱਸ ਅਤੇ ਟਰੈਕਟਰ ਟਰਾਲੀ ਦੀ ਭਿਆਨਕ ਟੱਕਰ, ਕੰਡਕਟਰ ਦੀ ਮੌਤ

ਸੰਗਰੂਰ : ਜ਼ਿਲ੍ਹਾ ਸੰਗਰੂਰ ਦੇ ਪਿੰਡ ਬਹਾਦਰਪੁਰ ਨਜ਼ਦੀਕ ਪੀ. ਆਰ. ਟੀ. ਸੀ. ਦੀ ਬੱਸ ਅਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਕੰਡਕਟਰ ਦੀ ਮੌਤ ਹੋ ਗਈ ਅਤੇ 11 ਸਵਾਰੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ ਸੰਗਰੂਰ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਮੌਕੇ ‘ਤੇ ਪਹੁੰਚੀ ਗੁਰਦੁਆਰਾ ਮਸਤੂਆਣਾ ਸਾਹਿਬ ਦੀ ਐਬੂਲੈਂਸ ਦਾ ਵੀ ਐਕਸੀਡੈਂਟ ਹੋ ਗਿਆ ਜਿਨ੍ਹਾਂ ਨੂੰ ਵੀ ਸੰਗਰੂਰ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਇਸ ਦੌਰਾਨ ਸੜਕ ਸੁਰੱਖਿਆ ਫੋਰਸ ਦੇ ਜਵਾਨ ਨੇ ਦੱਸਿਆ ਕਿ ਪੀ ਆਰ ਟੀ ਸੀ ਚੰਡੀਗੜ੍ਹ ਡਿਪੂ ਦੀ ਇਹ ਬੱਸ ਸੰਗਰੂਰ ਤੋਂ ਬਰਨਾਲੇ ਵੱਲ ਜਾ ਰਹੀ ਸੀ, ਜਿਸ ਦਾ ਸੰਘਣੀ ਧੁੰਦ ਕਾਰਨ ਇੱਟਾਂ ਵਾਲੀ ਟਰਾਲੀ ਦੇ ਨਾਲ ਐਕਸੀਡੈਂਟ ਹੋ ਗਿਆ ਜਿਸ ਵਿਚ ਬੱਸ ਦੇ ਕੰਡਕਟਰ ਦੀ ਮੌਤ ਹੋ ਗਈ। ਬੱਸ ਵਿਚ ਬੈਠੀਆਂ ਸਵਾਰੀਆਂ ਨੇ ਦੱਸਿਆ ਕਿ ਬੱਸ ਬੜੇ ਆਰਾਮ ਨਾਲ ਚੱਲ ਰਹੀ ਸੀ। ਟਰੈਕਟਰ-ਟਰਾਲੀ ਵਾਲਿਆਂ ਨੇ ਅਚਾਨਕ ਸੜਕ ਉੱਤੇ ਟਰੈਕਟਰ-ਟਰਾਲੀ ਚੜ੍ਹਾ ਦਿੱਤੀ। ਸੰਘਣੀ ਧੁੰਦ ਹੋਣ ਇਹ ਹਾਦਸਾ ਵਾਪਰ ਗਿਆ।

Leave a Reply

Your email address will not be published. Required fields are marked *