ਸੋਨਾ-ਚਾਂਦੀ ਖ਼ਰੀਦਣ ਵਾਲਿਆਂ ਨੂੰ ਰਾਹਤ

ਮੁੰਬਈ – ਸੋਨਾ-ਚਾਂਦੀ ਖ਼ਰੀਦਣ ਵਾਲਿਆਂ ਨੂੰ ਦਸੰਬਰ ਦੇ ਪਹਿਲੇ ਕਾਰੋਬਾਰੀ ਦਿਨ ਰਾਹਤ ਮਿਲੀ ਹੈ। ਅੱਜ (2 ਦਸੰਬਰ) ਸੋਨੇ ਅਤੇ ਚਾਂਦੀ ਦੀਆਂ ਭਵਿੱਖੀ ਕੀਮਤਾਂ ਡਿੱਗ ਰਹੀਆਂ ਹਨ। ਮੈਕਸ ‘ਤੇ ਸੋਨਾ 0.97 ਫੀਸਦੀ ਡਿੱਗ ਕੇ 76,382 ਰੁਪਏ ਪ੍ਰਤੀ 10 ਗ੍ਰਾਮ ‘ਤੇ ਕਾਰੋਬਾਰ ਕਰ ਰਿਹਾ ਹੈ ਅਤੇ ਚਾਂਦੀ 1.16 ਫੀਸਦੀ ਡਿੱਗ ਕੇ 90,147 ਰੁਪਏ ‘ਤੇ ਕਾਰੋਬਾਰ ਕਰ ਰਹੀ ਹੈ।

ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਨੇ ਜਾਣਕਾਰੀ ਦਿੱਤੀ ਕਿ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ‘ਚ ਸੋਨੇ ਦੀ ਕੀਮਤ 700 ਰੁਪਏ ਵਧ ਕੇ 79,400 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਈ। ਵੀਰਵਾਰ ਨੂੰ 99.9 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 78,700 ਰੁਪਏ ਪ੍ਰਤੀ 10 ਗ੍ਰਾਮ ਸੀ। ਚਾਂਦੀ ਦੀ ਕੀਮਤ ਵੀ 1,300 ਰੁਪਏ ਚੜ੍ਹ ਕੇ 92,200 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।

ਉਥੇ ਹੀ ਵੀਰਵਾਰ ਨੂੰ ਚਾਂਦੀ 4,900 ਰੁਪਏ ਡਿੱਗ ਕੇ 90,900 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਸੀ। 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 700 ਰੁਪਏ ਵਧ ਕੇ 79,000 ਰੁਪਏ ਹੋ ਗਈ, ਜੋ ਵੀਰਵਾਰ ਨੂੰ 78,300 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਈ ਸੀ।

ਬਾਜ਼ਾਰ ਸੂਤਰਾਂ ਨੇ ਕਿਹਾ ਕਿ ਵਿਦੇਸ਼ਾਂ ‘ਚ ਸਕਾਰਾਤਮਕ ਰੁਝਾਨ ਅਤੇ ਘਰੇਲੂ ਮੰਗ ਵਧਣ ਕਾਰਨ ਬਾਜ਼ਾਰ ਦੀ ਧਾਰਨਾ ਮਜ਼ਬੂਤ ​​ਹੋਈ, ਜਿਸ ਕਾਰਨ ਮੁੱਖ ਤੌਰ ‘ਤੇ ਸੋਨੇ ਦੀਆਂ ਕੀਮਤਾਂ ‘ਚ ਤੇਜ਼ੀ ਆਈ।

Leave a Reply

Your email address will not be published. Required fields are marked *