63 ਸਾਲ ਦੀ ਉਮਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
ਸੈਮਸੰਗ ਇਲੈਕਟ੍ਰਾਨਿਕਸ ਦੇ ਸਹਿ-ਸੀਈਓ ਹਾਨ ਜੋਂਗਹੀ ਦਾ 63 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਹਸਪਤਾਲ ਵਿੱਚ ਇਲਾਜ ਦੌਰਾਨ ਹਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸਸਕਾਰ ਵੀਰਵਾਰ ਨੂੰ ਦੱਖਣੀ ਸਿਓਲ ਦੇ ਸੈਮਸੰਗ ਮੈਡੀਕਲ ਸੈਂਟਰ ਵਿੱਚ ਹੋਣ ਦੀ ਉਮੀਦ ਹੈ।
ਹਾਨ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕੰਪਨੀ ਨੇ ਕਿਹਾ ਕਿ ਉਸ ਨੇ ਆਪਣੀ ਜ਼ਿੰਦਗੀ ਦੇ 37 ਸਾਲ ਸੈਮਸੰਗ ਦੇ ਟੀਵੀ ਕਾਰੋਬਾਰ ਨੂੰ ਇੱਕ ਗਲੋਬਲ ਲੀਡਰ ਬਣਾਉਣ ਲਈ ਸਮਰਪਿਤ ਕੀਤੇ। ਇਲੈਕਟ੍ਰਾਨਿਕਸ ਅਤੇ ਉਪਕਰਣ ਕਾਰੋਬਾਰ ਦੇ ਮੁਖੀ ਹੋਣ ਦੇ ਨਾਤੇ, ਉਨ੍ਹਾਂ ਨੇ “ਚੁਣੌਤੀਪੂਰਨ ਵਪਾਰਕ ਮਾਹੌਲ” ਦੇ ਵਿਚਕਾਰ ਕੰਪਨੀ ਦੇ ਵਿਕਾਸ ਵਿੱਚ ਯੋਗਦਾਨ ਪਾਇਆ।
1962 ਵਿਚ ਜਨਮੇ, ਹਾਨ ਨੇ ਇਨਹਾ ਯੂਨੀਵਰਸਿਟੀ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ। 1988 ਵਿੱਚ ਸੈਮਸੰਗ ਇਲੈਕਟ੍ਰਾਨਿਕਸ ਵਿੱਚ ਵਿਜ਼ੂਅਲ ਡਿਸਪਲੇ ਡਿਵੀਜ਼ਨ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਉਸਨੂੰ ਸੈਮਸੰਗ ਇਲੈਕਟ੍ਰਾਨਿਕਸ ਦੇ ਟੀਵੀ ਕਾਰੋਬਾਰ ਨੂੰ ਵਿਕਸਤ ਕਰਨ ਵਿੱਚ ਇੱਕ ਮੁੱਖ ਹਸਤੀ ਵਜੋਂ ਦੇਖਿਆ ਜਾਂਦਾ ਹੈ।
ਹਾਨ ਸੈਮਸੰਗ ਦੇ ਖ਼ਪਤਕਾਰ ਇਲੈਕਟ੍ਰਾਨਿਕਸ ਅਤੇ ਮੋਬਾਈਲ ਡਿਵਾਈਸ ਡਿਵੀਜ਼ਨ ਦੇ ਮੁਖੀ ਸਨ। ਉਹਨਾਂ ਨੂੰ 2022 ਵਿੱਚ ਸੈਮਸੰਗ ਇਲੈਕਟ੍ਰਾਨਿਕਸ ਦਾ ਵਾਈਸ ਚੇਅਰਮੈਨ ਅਤੇ ਸੀਈਓ ਨਿਯੁਕਤ ਕੀਤਾ ਗਿਆ ਸੀ। ਉਹ ਕੰਪਨੀ ਦੇ ਬੋਰਡ ਮੈਂਬਰ ਵੀ ਸਨ। ਕੰਪਨੀ ਨੇ ਅਜੇ ਤੱਕ ਹਾਨ ਦੇ ਉੱਤਰਾਧਿਕਾਰੀ ਬਾਰੇ ਫ਼ੈਸਲਾ ਨਹੀਂ ਕੀਤਾ ਹੈ।
