ਅੰਗਰੇਜ਼ਾਂ ਨੇ ਸਿੱਖਾਂ ਨਾਲ ਵਿਸ਼ਵਾਸਘਾਤ ਕੀਤਾ ਦਿਨ ਮਨਾਇਆ
ਲੰਡਨ – ਕੋਆਰਡੀਨੇਸ਼ਨ ਕਮੇਟੀ ਆਨ ਟਰੀਟੀ ਆਫ ਲਾਹੌਰ ਯੂ. ਕੇ. ਦੇ ਸਹਿਯੋਗ ਨਾਲ ਬਰਤਾਨੀਆ ਦੇ ਸ਼ਹਿਰ ਥੈਟ ਫੋਰਡ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਸਪੁੱਤਰ ਸਿੱਖ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੀ ਬਣੀ ਸਮਾਧ ’ਤੇ ਸੈਂਕੜੇ ਸਿੱਖਾਂ ਨੇ ਜਾ ਕੇ ਸਿਜਦਾ ਕੀਤਾ ਅਤੇ ਅੰਗਰੇਜ਼ ਹਕੂਮਤ ਵੱਲੋਂ 9 ਮਾਰਚ 1846 ਦੀ ਸੰਧੀ ਦੇ ਵਿਸਾਹ ਘਾਹ ਦਿਵਸ ਵਜੋਂ ਮਨਾਇਆ ਗਿਆ। ਸਰਕਾਰੇ ਏ ਖਾਲਸਾ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਸਮਾਧ ਤੇ ਸਲੋਹ , ਲ਼ੂਟਨ , ਬਰਮਿੰਘਮ ਤੇ ਲੰਡਨ ਤੋਂ ਖਾਲਸਾ ਰਾਜ ਦੇ ਹਾਮੀ ਨੇ ਸੰਗਤਾਂ ਨੇ ਵਿਸਾਹ ਘਾਤ ਦਿਵਸ ਮਨਾਇਆ , ਜਿੱਥੇ ਇੱਕਤਰਤ ਸਿੱਖਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਯਾਦ ਕੀਤਾ ਉੱਥੇ ਆਪਣੇ ਖੁੱਸੇ ਖਾਲਸਾ ਰਾਜ ਨੂੰ ਮੁੱੜ ਪ੍ਰਾਪਤ ਕਰਨ ਲਈ ਵਿਚਾਰ ਸਾਂਝੇ ਕੀਤੇ ਗਏ।
ਇਸ ਮੌਕੇ ਜਸਪਾਲ ਸਿੰਘ ਬੈਂਸ, ਰਾਜਿੰਦਰ ਸਿੰਘ ਚਿੱਟੀ ਨੇ ਆਪਣੇ ਵਿਚਾਰ ਸਾਂਝੇ ਕੀਤੇ। ਕੋਆਰਡੀਨੇਸ਼ਨ ਕਮੇਟੀ ਆਨ ਟਰੀਟੀ ਆਫ ਲਾਹੌਰ ਯੂ. ਕੇ. ਦੇ ਕਨਵੀਨਰ ਜਸਪਾਲ ਸਿੰਘ ਚਾਹਲ ਨੇ ਸਿੱਖ ਸੰਗਤ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਕੋਆਰਡੀਨੇਸ਼ਨ ਕਮੇਟੀ ਆਨ ਟਰੀਟੀ ਆਫ ਲਾਹੌਰ ਦੀ ਕਾਰਜ ਪ੍ਰਣਾਲੀ ਤੇ ਵਿਊਂਤਬੰਦੀ ਤੋਂ ਜਾਣੂ ਕਰਵਾਇਆ ਗਿਆ।
