ਕਾਂਗਰਸ, ਭਾਜਪਾ ਵਾਂਗ ਹੀ ‘ਆਪ’ਦਾ ਚੇਹਰਾ ਵੀ ਅੰਬੇਡਕਰ ਵਿਰੋਧੀ
ਜਲੰਧਰ :-ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪੰਜਾਬ ਸੰਭਾਲੋ ਮੁਹਿੰਮ ਤਹਿਤ ਪਾਰਟੀ ਦੀ ਅੰਮ੍ਰਿਤਸਰ ਵਿਖੇ ਮੀਟਿੰਗ ਹੋਈ, ਜਿਸ ਵਿਚ ਬਸਪਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਵਿਸ਼ੇਸ਼ ਤੌਰ ’ਤੇ ਪਹੁੰਚੇ।
ਇਸ ਦੌਰਾਨ ‘ਪੰਜਾਬ ਸੰਭਾਲੋ ਮੁਹਿੰਮ’ ਨੂੰ ਸੂਬੇ ਦੇ ਪਿੰਡਾਂ-ਮੁਹੱਲਿਆਂ ਤੱਕ ਲੈ ਕੇ ਜਾਣ ਲਈ ਬਸਪਾ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਕਰੀਮਪੁਰੀ ਨੇ ਕਿਹਾ ਕਿ ਦਿੱਲੀ ’ਚ ਸਰਕਾਰ ਬਣਨ ਤੋਂ ਬਾਅਦ ਭਾਜਪਾ ਨੇ ਸੀ. ਐੱਮ. ਹਾਊਸ ’ਚੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਉਤਾਰ ਦਿੱਤੀ। ਇਸ ਮਾਮਲੇ ’ਤੇ ਰੌਲਾ ਪਾਉਣ ਵਾਲੀ ‘ਆਪ’ ਸਰਕਾਰ ਨੇ ਵੀ ਖੱਟਕੜ ਕਲਾਂ ਵਿਚ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਹਟਾ ਦਿੱਤੀ।
ਇਸ ਤੋਂ ਸਾਫ ਹੈ ਕਿ ਕਾਂਗਰਸ, ਭਾਜਪਾ ਵਾਂਗ ਹੀ ‘ਆਪ’ ਦਾ ਚੇਹਰਾ ਵੀ ਅੰਬੇਡਕਰ ਵਿਰੋਧੀ ਹੈ।
ਮੀਟਿੰਗ ਦੌਰਾਨ ਬਸਪਾ ਸੂਬਾ ਆਗੂ ਤੇ ਜ਼ੋਨ ਇੰਚਾਰਜ ਚੌਧਰੀ ਗੁਰਨਾਮ ਸਿੰਘ, ਤਾਰਾ ਚੰਦ ਭਗਤ, ਸੁਰਜੀਤ ਸਿੰਘ ਭੇਲ, ਬਲਵੰਤ ਕਾਰਾ, ਜ਼ਿਲਾ ਪ੍ਰਧਾਨ ਨੱਥਾ ਸਿੰਘ, ਸੁਰਜੀਤ ਸਿੰਘ ਅਬਦਾਲ, ਗੁਰਬਖਸ਼ ਮਹੇ, ਜਗਦੀਸ਼ ਦੁੱਗਲ ਆਦਿ ਆਗੂ ਵੀ ਮੌਜੂਦ ਸਨ।
