ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ’ਚ ਖੁਸ਼ੀ, ਵੰਡੇ ਲੱਡੂ
ਸੰਗਰੂਰ : – ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਹੋਏ ਡੈਲੀਗੇਟ ਇਜਲਾਸ ’ਚ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਦੁਬਾਰਾ ਪ੍ਰਧਾਨ ਚੁਣੇ ’ਤੇ ਸਮੁੱਚੇ ਅਕਾਲੀ ਦਲ ’ਚ ਖੁਸ਼ੀ ਦੀ ਲਹਿਰ ਹੈ, ਜਿਸ ਤਹਿਤ ਸ਼੍ਰੋਮਣੀ ਅਕਾਲੀ ਦਲ ਸੰਗਰੂਰ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਦੀ ਅਗਵਾਈ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜਹਾਰ ਕੀਤਾ ਗਿਆ।
ਇਸ ਮੌਕੇ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਅਤੇ ਪੰਜਾਬ ਦੇ ਇਕੋ ਇਕ ਖੇਤਰੀ ਪਾਰਟੀ ਹੈ ਅਤੇ ਪਾਰਟੀ ਦੀ ਅਗਵਾਈ ਸੁਖਬੀਰ ਸਿੰਘ ਬਾਦਲ ਦੇ ਹੱਥਾਂ ’ਚ ਹੀ ਮਹਿਫ਼ੂਜ਼ ਹੈ ਅਤੇ ਬੀਤੇ ਦਿਨ ਹੋਏ ਡੈਲੀਗੇਟ ਇਜਲਾਸ ’ਚ ਸੁਖਬੀਰ ਸਿੰਘ ਬਾਦਲ ਦੀ ਚੋਣ ਹੋਣਾ ਉਨ੍ਹਾਂ ਦੀ ਲੋਕ ਪ੍ਰਿਅਤਾ ਦਾ ਸਬੂਤ ਹੈ।
ਗੋਲਡੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਪਾਰਟੀ ਪ੍ਰਧਾਨ ਬਣਨ ਨਾਲ ਵਿਰੋਧੀ ਪਾਰਟੀਆਂ ’ਚ ਖਲਬਲੀ ਦਾ ਮਹੌਲ ਹੈ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਦੇ ਪ੍ਰਧਾਨ ਬਣਨ ਨਾਲ ਪਾਰਟੀ ਵਰਕਰਾਂ ’ਚ ਨਵਾਂ ਉਤਸ਼ਾਹ ਭਰ ਗਿਆ ਤੇ ਆਉਣ ਵਾਲ਼ੀ ਵਿਧਾਨ ਸਭਾ ਚੋਣ ’ਚ ਪਾਰਟੀ ਸ਼ਾਨਦਾਰ ਪ੍ਰਦਰਸ਼ਨ ਕਰੇਗੀ।
ਇਸ ਮੌਕੇ ਜ਼ਿਲਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਰੁਪਿੰਦਰ ਸਿੰਘ ਰੰਧਾਵਾ, ਹਰਪਾਲ ਸਿੰਘ ਖਡਿਆਲ, ਹਰਵਿੰਦਰ ਸਿੰਘ ਗੋਲਡੀ ਤੂਰ, ਬਿੰਦਰ ਸਿੰਘ ਬੱਟਰਿਆਣਾ, ਜਤਿੰਦਰ ਸਿੰਘ (ਵਿੱਕੀ ਕੋਚ), ਪ੍ਰਿੰਸੀਪਲ ਨਰੇਸ਼ ਕੁਮਾਰ, ਭੁਪਿੰਦਰ ਸਿੰਘ, ਸੁਖਬੀਰ ਸਿੰਘ ਐਡਵੋਕੇਟ, ਰਣਧੀਰ ਸਿੰਘ ਐਡਵੋਕੇਟ, ਪ੍ਰਭਜੀਤ ਸਿੰਘ ਲੱਕੀ, ਬਾਵੀ ਗਰੇਵਾਲ, ਗੁਰਮੀਤ ਸਿੰਘ ਜੈਲਦਾਰ, ਬਲਵਿੰਦਰ ਸਿੰਘ ਵੀਰਕਲਾਂ, ਸੁਖਵਿੰਦਰ ਸਿੰਘ, ਦਲਜੀਤ ਸਿੰਘ ਜੀਤੀ, ਹਰਜਿੰਦਰ ਸਿੰਘ ਜਲਾਨ ਅਮਰੀਕ ਸਿੰਘ ,ਸਲੀਮ ਮੁਹੰਮਦ ਗੁਰਦਾਸਪੁਰਾ,ਸੁੰਦਰ ਕ੍ਰਿਸ਼ਨ ਬਿੱਲੂ ਚੰਨੋ, ਜਤਿੰਦਰ ਸਿੰਘ ਜੱਜ,ਅੰਮ੍ਰਿਤਪਾਲ ਸਿੰਘ ਸਰਪੰਚ ਆਦਿ ਆਗੂ ਹਾਜ਼ਰ ਸਨ।