ਅੰਮ੍ਰਿਤਸਰ : ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਅੰਤ੍ਰਿਗ ਕਮੇਟੀ ਵਲੋਂ ਦੋ ਜਥੇਦਾਰਾਂ ਨੂੰ ਹਟਾਉਣ ’ਤੇ ਸਿੱਖ ਆਗੂਆਂ ਦੇ ਮਨਾਂ ਵਿਚ ਰੋਸ ਦੇਖਿਆ ਜਾ ਰਿਹਾ ਹੈ। ਤਿੰਨ ਤਖ਼ਤਾਂ ਦੇ ਜਥੇਦਾਰਾਂ ਨੂੰ ਫ਼ਾਰਗ ਕਰਨ ’ਤੇ ਅੱਜ ਅੰਮ੍ਰਿਤਸਰ ਦੇ ਹਾਲ ਗੇਟ ਵਿਖੇ ਸੁਖਬੀਰ ਬਾਦਲ ਅਤੇ ਵਿਰਸਾ ਸਿੰਘ ਵਲਟੋਹਾ ਦੇ ਪੁਤਲੇ ਫ਼ੂਕੇ ਗਏ । ਇਸ ਮੌਕੇ ਸਿੱਖ ਆਗੂਆਂ ਨੇ ਕਿਹਾ ਨਵੇਂ ਲਗਾਏ ਜਥੇਦਾਰ ਸਾਨੂੰ ਕਦੇ ਵੀ ਮਨਜ਼ੂਰ ਨਹੀਂ ਹਨ।
ਉਨ੍ਹਾਂ ਕਿਹਾ ਕਿ ਹੋਲੇ ਮੱਲੇ ਦੇ ਇਕੱਠ ’ਤੇ ਸਰਬੱਤ ਖਾਲਸਾ ਅਤੇ ਨਵਾਂ ਜਥੇਦਾਰ ਚੁਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪਿੰਡ-ਪਿੰਡ ਜਾ ਕੇ ਬਾਦਲਾਂ ਦੇ ਪੁਤਲੇ ਫੂਕੇ ਜਾਣਗੇ।
