ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜੁਝਾਰ ਨਗਰ ਵਾਸੀਆਂ ਦੀਆਂ ਸੁਣੀਆਂ ਮੁਸ਼ਕਲਾਂ

ਪਟਿਆਲਾ : ਪੰਜਾਬ ਸਰਕਾਰ ਦੇ ਨਿਵੇਕਲੇ ਪ੍ਰੋਗਰਾਮ ‘ਪੰਜਾਬ ਸਰਕਾਰ, ਆਪ ਦੇ ਦੁਆਰ’ ਤਹਿਤ ਮੁੱਖ ਮੰਤਰੀ ਪੰਜਾਬ  ਭਗਵੰਤ ਸਿੰਘ ਮਾਨ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਸਿਹਤ ਮੰਤਰੀ ਤੇ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਨੇ ਜੁਝਾਰ ਨਗਰ, ਪਟਿਆਲਾ ਦੇ ਪਾਰਕ ਵਿਚ ਜਨ-ਸੁਵਿਧਾ ਕੈਂਪ ਦੀ ਰਹਿਨੁਮਾਈ ਕੀਤੀ ਗਈ, ਜਿਸ ਵਿਚ ਭਾਰੀ ਗਿਣਤੀ ’ਚ ਇਲਾਕਾ ਨਿਵਾਸੀਆਂ ਦੀਆਂ ਨਿੱਜੀ ਸਮੱਸਿਆਵਾਂ ਦਾ ਨਿਪਟਾਰਾ ਮੌਕੇ ’ਤੇ ਹੀ ਕੀਤਾ ਗਿਆ।

ਇਸ ਮੌਕੇ ਜੁਝਾਰ ਨਗਰ ਦੀ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਐਡਵੋਕੇਟ ਪ੍ਰਿਤਪਾਲ ਸਿੰਘ ਭੰਡਾਰੀ ਨੇ ਇਲਾਕੇ ਵਿਚ ਪਾਰਕ ਬਣਾਉਣ ਅਤੇ ਆਮ ਆਦਮੀ ਕਲੀਨਿਕ ਦੇ ਉਪਰ ਹਾਲ ਕਮਰਾ ਬਣਾਉਣ ਲਈ ਵਿੱਤੀ ਸਹਾਇਤਾ ਉਪਲਬਧ ਕਰਵਾਉਣ ਲਈ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਸਮਾਗਮ ’ਚ  ਜਸਬੀਰ ਸਿੰਘ ਗਾਂਧੀ ਅਤੇ ਸੁਰੇਸ਼ ਰਾਏ (ਦਫ਼ਤਰ ਇੰਚਾਰਜ) ਨੇ ਵੀ ਸ਼ਿਰਕਤ ਕੀਤੀ।

ਇਸ ਦੌਰਾਨ ਡਾ. ਬਲਬੀਰ ਸਿੰਘ ਨੇ ਇਲਾਕੇ ਦੇ ਬਕਾਇਆ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਦਾ ਭਰੋਸਾ ਦਿੱਤਾ, ਜਿਨ੍ਹਾਂ ’ਚ ਮੁਹੱਲੇ ਵਿਚ ਪੀਣ ਵਾਲੇ ਪਾਣੀ ਦਾ ਯੋਗ ਪ੍ਰਬੰਧ, ਸੀਵਰੇਜ ਨੂੰ ਸੁਚਾਰੂ ਢੰਗ ਨਾਲ ਚਲਾਉਣਾ, ਸਫਾਈ ਵਿਵਸਥਾ, ਖਰਾਬ ਸਟਰੀਟ ਲਾਈਟਾਂ ਦੀ ਸਮੇਂ ’ਤੇ ਮੁਰੰਮਤ ਆਦਿ ਸ਼ਾਮਲ ਹਨ।

ਇਸ ਜਨ-ਸੁਵਿਧਾ ਕੈਂਪ ’ਚ ਸੰਯੁਕਤ ਕਮਿਸ਼ਨਰ ਨਗਰ ਨਿਗਮ ਅਤੇ ਹੋਰ ਅਧਿਕਾਰੀਆਂ ਨੇ ਸ਼ਿਰਕਤ ਕਰਦਿਆਂ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਜਲਦੀ ਹੱਲ ਕਰਨ ਦਾ ਭਰੋਸਾ ਦਿਵਾਇਆ। ਵੈੱਲਫੇਅਰ ਸੋਸਾਇਟੀ ਦੇ ਪੈਟਰਨ ਬਲਦੇਵ ਸਿੰਘ ਨੇ ਖਾਸ ਤੌਰ ’ਤੇ ਪਹੁੰਚੇ ਸਾਰੇ ਸਰਕਾਰੀ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਇਲਾਕਾ ਵਸਨੀਕਾਂ ਦੀਆਂ ਸਮੱਸਿਆਵਾਂ ਜਲਦ ਹੱਲ ਕਰਨ ਲਈ ਆਖਿਆ। ਪਾਰਟੀ ਦੇ ਹੋਣਹਾਰ ਪਵਨ ਕੁਮਾਰ ਜੀ (ਸਕੱਤਰ) ਨੇ ਇਸ ਸਮਾਗਮ ਨੂੰ ਨੇਪਰੇ ਚਾੜ੍ਹਨ  ਲਈ ਵਿਸ਼ੇਸ਼ ਯੋਗਦਾਨ ਪਾਇਆ।

ਇਸ ਮੌਕੇ ’ਚ ਸੋਸਾਇਟੀ ਦੇ ਜਨਰਲ ਸਕੱਤਰ ਧਰਮਵੀਰ ਸ਼ਰਮਾ,  ਜਗਦੀਪ ਸਿੰਘ ਜੱਗਾ, ਮੋਹਿਤ ਕੁਮਾਰ, ਰਜਿੰਦਰ ਸਿੰਘ ਮੋਹਲ, ਮੁਕਤਾ ਗੁਪਤਾ, ਕਮਲ ਸ਼ਰਮਾ, ਤਰਸੇਮ ਭਾਰਦਵਾਜ, ਐੱਨ. ਕੇ. ਜੌਲੀ, ਗੁਰਮੁੱਖ ਸਿੰਘ, ਜਤਿੰਦਰ ਸਿੰਘ ਫੌਜੀ, ਰਣਜੀਤ ਸਿੰਘ, ਗੁਰਮੀਤ ਸਿੰਘ ਰਾਣਾ, ਹਰਨੂਰ ਸਿੰਘ ਭੰਡਾਰੀ, ਅਰਜੀਤ ਸਿੰਘ ਮਾਣਕ, ਭਾਗ ਸਿੰਘ, ਸੁਖਵਿੰਦਰ ਸਿੰਘ ਗਰੇਵਾਲ, ਸੁਰਿੰਦਰ ਸਰਮਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *