ਅੰਮ੍ਰਿਤਸਰ-: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਡਾ. ਕਿਰਨਦੀਪ ਕੌਰ ਵਲੋਂ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਸਰਕਾਰੀ ਹਸਪਤਾਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਚੈਕਿੰਗ ਦੌਰਾਨ ਉਨ੍ਹਾਂ ਵਲੋਂ ਓ. ਪੀ. ਡੀ. ਵਿਚ ਭੀੜ ਅਤੇ ਲੰਬੀਆਂ ਕਤਾਰਾਂ ਦੇ ਹੱਲ ਸਬੰਧੀ ਇਕ ਹੋਰ ਕਾਊਂਟਰ ਲਗਾਉਣ ਲਈ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਗਾਇਨੀ ਓ. ਪੀ. ਡੀ., ਵਾਰਡਾਂ, ਅੈਕਸ-ਰੇ, ਲੇਬਰ ਰੂਮ, ਬਲੱਡ ਬੈਂਕ, ਲੈਬ, ਐੱਮ. ਸੀ. ਐੱਚ. ਵਿਭਾਗ, ਦਵਾਈਆਂ ਦਾ ਸਟਾਕ ਅਤੇ ਅਾਪ੍ਰੇਸ਼ਨ ਥੀਏਟਰ ਵਿਚ ਜਾ ਕੇ ਜਾਂਚ ਕੀਤੀ ਅਤੇ ਮਰੀਜਾਂ ਪਾਸੋਂ ਮੁਫਤ ਦਵਾਈਆਂ, ਲੈਬ ਟੈਸਟ, ਐਕਸ ਰੇ ਦੀਆਂ ਸਹੂਲਤਾਂ ਸੰਬਧੀ ਪੁੱਛ-ਪੜਤਾਲ ਕੀਤੀ ਗਈ।
ਇਸ ਤੋਂ ਇਲਾਵਾ ਸਟਾਫ ਦੀ ਹਾਜ਼ਰੀ ਬਾਰੇ ਬੜੇ ਵਿਸਥਾਰ ਵਾਲ ਜਾਂਚ ਕੀਤੀ। ਉਨ੍ਹਾਂ ਸਮੂਹ ਸਟਾਫ ਅਤੇ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਸਾਰੀਆਂ ਦਵਾਈਆਂ ਹਸਪਤਾਲ ਵਿਚੋਂ ਹੀ ਉਪਲੱਬਧ ਕਰਵਾਈਆਂ ਜਾਣ, ਸਾਫ-ਸਫਾਈ ਦਾ ਧਿਆਨ ਰੱਖਿਆ ਜਾਵੇ, ਸਮੇਂ ’ਤੇ ਪਾਬੰਧ ਰਹਿ ਕੇ ਸੇਵਾ ਭਾਵਨਾ ਨਾਲ ਕੰਮ ਕੀਤਾ ਜਾਵੇ। ਇਸ ਚੈਕਿੰਗ ਦੌਰਾਨ ਸੀਨੀਅਰ ਮੈਡੀਕਲ ਅਫਸਰ ਡਾ. ਸਵਰਨਜੀਤ ਧਵਨ, ਡਾ. ਰਸ਼ਮੀ ਵਿਜ, ਜ਼ਿਲਾ ਐੱਮ. ਈ. ਆਈ. ਓ. ਅਮਰਦੀਪ ਸਿੰਘ ਵੀ ਮੌਜੂਦ ਸਨ।ਸਿਵਲ ਸਰਜਨ ਵਲੋਂ ਸਰਕਾਰੀ ਹਸਪਤਾਲਾਂ ਦੀ ਅਚਨਚੇਤ ਚੈਕਿੰਗਅੰਮ੍ਰਿਤਸਰ-: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਡਾ. ਕਿਰਨਦੀਪ ਕੌਰ ਵਲੋਂ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਸਰਕਾਰੀ ਹਸਪਤਾਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।ਚੈਕਿੰਗ ਦੌਰਾਨ ਉਨ੍ਹਾਂ ਵਲੋਂ ਓ. ਪੀ. ਡੀ. ਵਿਚ ਭੀੜ ਅਤੇ ਲੰਬੀਆਂ ਕਤਾਰਾਂ ਦੇ ਹੱਲ ਸਬੰਧੀ ਇਕ ਹੋਰ ਕਾਊਂਟਰ ਲਗਾਉਣ ਲਈ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਗਾਇਨੀ ਓ. ਪੀ. ਡੀ., ਵਾਰਡਾਂ, ਅੈਕਸ-ਰੇ, ਲੇਬਰ ਰੂਮ, ਬਲੱਡ ਬੈਂਕ, ਲੈਬ, ਐੱਮ. ਸੀ. ਐੱਚ. ਵਿਭਾਗ, ਦਵਾਈਆਂ ਦਾ ਸਟਾਕ ਅਤੇ ਅਾਪ੍ਰੇਸ਼ਨ ਥੀਏਟਰ ਵਿਚ ਜਾ ਕੇ ਜਾਂਚ ਕੀਤੀ ਅਤੇ ਮਰੀਜਾਂ ਪਾਸੋਂ ਮੁਫਤ ਦਵਾਈਆਂ, ਲੈਬ ਟੈਸਟ, ਐਕਸ ਰੇ ਦੀਆਂ ਸਹੂਲਤਾਂ ਸੰਬਧੀ ਪੁੱਛ-ਪੜਤਾਲ ਕੀਤੀ ਗਈ।ਇਸ ਤੋਂ ਇਲਾਵਾ ਸਟਾਫ ਦੀ ਹਾਜ਼ਰੀ ਬਾਰੇ ਬੜੇ ਵਿਸਥਾਰ ਵਾਲ ਜਾਂਚ ਕੀਤੀ। ਉਨ੍ਹਾਂ ਸਮੂਹ ਸਟਾਫ ਅਤੇ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਸਾਰੀਆਂ ਦਵਾਈਆਂ ਹਸਪਤਾਲ ਵਿਚੋਂ ਹੀ ਉਪਲੱਬਧ ਕਰਵਾਈਆਂ ਜਾਣ, ਸਾਫ-ਸਫਾਈ ਦਾ ਧਿਆਨ ਰੱਖਿਆ ਜਾਵੇ, ਸਮੇਂ ’ਤੇ ਪਾਬੰਧ ਰਹਿ ਕੇ ਸੇਵਾ ਭਾਵਨਾ ਨਾਲ ਕੰਮ ਕੀਤਾ ਜਾਵੇ। ਇਸ ਚੈਕਿੰਗ ਦੌਰਾਨ ਸੀਨੀਅਰ ਮੈਡੀਕਲ ਅਫਸਰ ਡਾ. ਸਵਰਨਜੀਤ ਧਵਨ, ਡਾ. ਰਸ਼ਮੀ ਵਿਜ, ਜ਼ਿਲਾ ਐੱਮ. ਈ. ਆਈ. ਓ. ਅਮਰਦੀਪ ਸਿੰਘ ਵੀ ਮੌਜੂਦ ਸਨ।03ਏਐਸਆਰਮਲਹੋਤਰਾ09ਰਿਕਾਰਡ ਦੀ ਜਾਂਚ ਕਰਦੇ ਸਿਵਲ ਸਰਜਨ ਡਾ. ਕਿਰਨਦੀਪ ਕੌਰ। (ਮਲਹੋਤਰਾ)—-
