ਸਾਲੀ ਨਾਲ ਵਿਆਹ ਕਰਵਾਉਣ ਲਈ ਪਤਨੀ ਦਾ ਕਰਵਾਇਆ ਕਤਲ

ਦੋਸਤ ਦੀ ਮਦਦ ਨਾਲ ਪਤਨੀ ਨੂੰ ਕਾਰ ਨਾਲ ਕੁਚਲਿਆ

ਉਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ’ਚ ਔਲਾਦ ਨਾ ਹੋਣ ਕਾਰਨ ਸਾਲੀ ਨਾਲ ਵਿਆਹ ਦੀ ਚਾਹਤ ’ਚ ਇਕ ਵਿਅਕਤੀ ਨੇ ਆਪਣੇ ਦੋਸਤ ਦੀ ਮਦਦ ਨਾਲ ਆਪਣੀ ਪਤਨੀ ਨੂੰ ਕਾਰ ਨਾਲ ਕੁਚਲਵਾ ਕੇ ਮਰਵਾ ਦਿੱਤਾ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਸਰਕਲ ਅਫ਼ਸਰ (ਨਗੀਨਾ) ਭਰਤ ਸੋਨਕਰ ਨੇ ਦੱਸਿਆ ਕਿ 8 ਮਾਰਚ ਨੂੰ ਨਗੀਨਾ ਦੇ ਬਿਸ਼ਨੋਈ ਸਰਾਏ ਦੇ ਨਿਵਾਸੀ ਅੰਕਿਤ ਨੇ ਆਪਣੀ ਪਤਨੀ ਕਿਰਨ (30) ਨੂੰ ਬੁੰਦਕੀ ਨੇੜੇ ਸੜਕ ’ਤੇ ਖੜ੍ਹਾ ਕੀਤਾ ਅਤੇ ਆਪਣੇ ਮੋਟਰਸਾਈਕਲ ’ਚ ਪੈਟਰੋਲ ਭਰਨ ਲਈ ਇਕ ਪੈਟਰੋਲ ਪੰਪ ’ਤੇ ਗਿਆ। ਇਸ ਦੌਰਾਨ ਉਸਦੀ ਪਤਨੀ ਨੂੰ ਇਕ ਕਾਰ ਨੇ ਕੁਚਲ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕਾ ਪੇਕੇ ਪਰਿਵਾਰ ਨੇ ਕਤਲ ਦਾ ਦੋਸ਼ ਲਗਾਇਆ ਸੀ।
ਸੋਨਕਰ ਨੇ ਕਿਹਾ ਕਿ ਜਦੋਂ ਘਟਨਾ ਦੇ ਸੀ. ਸੀ. ਟੀ. ਵੀ. ਫੁਟੇਜ ਵਿਚ ਕਾਰ ਮਾਲਕ ਦੀ ਪਛਾਣ ਕੀਤੀ ਗਈ, ਤਾਂ ਉਹ ਸਚਿਨ ਨਿਕਲਿਆ, ਜੋ ਕਿ ਮ੍ਰਿਤਕ ਦੇ ਪਤੀ ਅੰਕਿਤ ਦਾ ਦੋਸਤ ਸੀ। ਜਦੋਂ ਦੋਵਾਂ ਨੂੰ ਫੜਿਆ ਗਿਆ ਅਤੇ ਪੁੱਛਗਿੱਛ ਕੀਤੀ ਗਈ ਤਾਂ ਅੰਕਿਤ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਅਤੇ ਦੱਸਿਆ ਕਿ ਵਿਆਹ ਦੇ ਪੰਜ ਸਾਲ ਬੀਤ ਜਾਣ ਦੇ ਬਾਵਜੂਦ, ਉਸ ਦੇ ਕੋਈ ਔਲਾਦ ਨਹੀਂ ਹੋਈ ਸੀ। ਉਹ ਆਪਣੀ ਸਾਲੀ ਨਾਲ ਵਿਆਹ ਕਰਨਾ ਚਾਹੁੰਦਾ ਸੀ, ਇਸ ਲਈ ਉਸਨੇ ਸਚਿਨ ਨੂੰ ਸਾਜ਼ਿਸ਼ ਵਿਚ ਸ਼ਾਮਲ ਕੀਤਾ ਅਤੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਨੇ ਘਟਨਾ ਵਿੱਚ ਵਰਤੀ ਗਈ ਕਾਰ ਬਰਾਮਦ ਕਰ ਲਈ ਹੈ।

Leave a Reply

Your email address will not be published. Required fields are marked *