ਸ਼ੰਭੂ ਮੋਰਚੇ ਦੇ ਇਕ ਸਾਲ ਪੂਰਾ, ਕਿਸਾਨਾਂ ਨੇ ਕੀਤਾ ਸ਼ਕਤੀ ਪ੍ਰਦਰਸ਼ਨ

ਜੇਕਰ ਅੱਜ ਗੱਲਬਾਤ ਸਫਲ ਹੋਈ ਤਾਂ 25 ਫਰਵਰੀ ਨੂੰ ਦਿੱਲੀ ਕੂਚ ਅਟਲ : ਪੰਧੇਰ

– ਡੱਲੇਵਾਲ ਦਾ ਮਰਨ ਵਰਤ 80ਵੇਂ ਦਿਨ ਵਿਚ ਹੋਇਆ ਸ਼ਾਮਲ

ਪਟਿਆਲਾ : ਕੇਂਦਰ ਸਰਕਾਰ ਤੋਂ ਐੱਮ. ਐੱਸ. ਪੀ. ਸਮੇਤ 12 ਮੰਗਾਂ ਮਨਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜਦੂਰ ਮੋਰਚਾ ਵਲੋ ਸੰਭੂ, ਖਨੌਰੀ ਅਤੇ ਰਤਨਪੁਰਾ ਬਾਰਡਰਾਂ ‘ਤੇ ਚਲ ਰਹੇ ਕਿਸਾਨ ਸੰਘਰਸ਼ ਦਾ ਸਾਲ ਪੂਰਾ ਹੋਦ ’ਤੇ ਅੱਜ ਸ਼ੰਭੂ ਵਿਖੇ ਕਿਸਾਨਾਂ ਨੇ ਜਬਰਦਸਤ ਸ਼ਕਤੀ ਪ੍ਰਦਰਸ਼ਨ ਕੀਤਾ, ਜਿਸ ਵਿਚ ਹਜ਼ਾਰਾਂ ਕਿਸਾਨ ਪੁੱਜੇ।

ਇਸ ਮੌਕੇ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਐਲਾਨ ਕੀਤਾ ਕਿ 14 ਫਰਵਰੀ ਨੂੰ ਕੇਂਦਰੀ ਵਫਦ ਨਾਲ ਗੱਲਬਾਤ ਕਰਨ ਦੋਵੇਂ ਫੋਰਮਾਂ ਤੋਂ 28 ਮੈਂਬਰੀ ਕਮੇਟੀ ਜਾਵੇਗੀ। ਜ਼ਿਕਰਯੋਗ ਹੈ ਕਿ 13 ਫਰਵਰੀ 2024 ਨੂੰ ਇਸ ਸੰਘਰਸ਼ ਦੀ ਤਿੰਨੇ ਬਾਰਡਰਾਂ ’ਤੇ ਸ਼ੁਰੂਆਤ ਹੋਈ ਸੀ। ਉਧਰ ਖਨੌਰੀ ਮੋਰਚੇ ਉਪਰ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 80ਵੇਂ ਦਿਨ ਵਿਚ ਸ਼ਾਮਲ ਹੋ ਗਿਆ ਹੈ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਮਨਜੀਤ ਸਿੰਘ ਰਾਏ, ਬਲਵੰਤ ਸਿੰਘ ਬਹਿਰਾਮਕੇ, ਸੁਰਜੀਤ ਸਿੰਘ ਫੂਲ, ਕਾਕਾ ਸਿੰਘ ਕੋਟੜਾ, ਅਭਿਮੰਨੂ ਕੋਹਾੜ ਅਤੇ ਹੋਰ ਨੇਤਾਵਾਂ ਨੇ ਆਖਿਆ ਕਿ  ਅੰਦੋਲਨ ਅਤੇ ਅੰਦੋਲਨਕਾਰੀ ਜਥੇਬੰਦੀਆਂ ਪ੍ਰਤੀ ਸ਼ੁਰੂ ਤੋਂ ਹੀ ਸਰਕਾਰ ਅਤੇ ਸਰਕਾਰ ਪੱਖੀ ਤਥਾਕਥਿਤ ਬੁੱਧੀਜੀਵੀਆਂ ਨੇ ਗੈਰ ਵਾਜਿਬ,  ਤੱਥਵਿਹੀਣ ਅਤੇ ਨਕਾਰਾਤਮਕ ਅਲੋਚਨਾ, ਕੂੜ ਪ੍ਰਚਾਰ ਕਰਕੇ, ਸਿੱਧੀਆਂ ਗੋਲੀਆਂ ਚਲਾ ਕੇ, ਅੱਥਰੂ ਗੈਸ, ਰਬੜ ਦੀਆਂ ਗੋਲੀਆਂ, ਪੈਲੇਟ ਬੰਬ , ਡਾਂਗਾਂ, ਜ਼ਹਿਰੀਲੀਆਂ ਸਪਰੇਆਂ ਚਲਾਕੇ ਅੰਦੋਲਨ ਨੂੰ ਲੀਹੋਂ ਲਾਹੁਣ ਦੀਆਂ ਕੋਸ਼ਿਸਾਂ ਕੀਤੀਆਂ ਪਰ ਕਿਸਾਨਾ ਨੇ ਇਨਾ ਸਭ ਦਾ ਮੁਕਾਬਲਾ ਕਰਕੇ ਪੂਰਾ ਇਕ ਸਾਲ ਜਬਰਸਤ ਸੰਘਰਸ਼ ਲੜਿਆ ਹੈ ਤੇ ਅਗੇ ਵੀ ਲੜਨਗੇ।

21  ਨੂੰ ਮਨਾਈ ਜਾਵੇਗੀ ਸ਼ਹੀਦ ਸ਼ੁਭਕਰਨ ਸਿੰਘ ਦੀ ਪਹਿਲੀ ਬਰਸੀ

ਉਨ੍ਹਾਂ ਕਿਹਾ ਕਿ 21 ਫਰਵਰੀ 2024  ਨੂੰ ਹਰਿਆਣਾ ਸਰਕਾਰ ਦੇ ਹੁਕਮਾਂ ’ਤੇ ਉੱਥੋਂ ਦੀ ਪੁਲਸ ਵੱਲੋਂ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਮਜ਼ਦੂਰਾਂ ’ਤੇ ਸਿੱਧੀਆਂ ਗੋਲੀਆਂ ਚਲਾ ਕੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ, ਸੋ ਸ਼ੰਭੂ ਬਾਰਡਰ ਮੋਰਚੇ ’ਤੇ ਵੱਡੇ ਇੱਕਠ ਕਰ ਕੇ 21 ਫਰਵਰੀ ਨੂੰ ਸ਼ਹੀਦ ਸ਼ੁਭਕਰਨ ਸਿੰਘ ਸਮੇਤ ਸਾਰੇ ਸ਼ਹੀਦਾਂ ਲਈ ਸ਼ਰਧਾਂਜਲੀਆਂ ਪ੍ਰੋਗਰਾਮ ਕਰਨ ਲਈ  ਸ਼ੰਭੂ, ਖਨੌਰੀ ਰਤਨਪੁਰਾ (ਰਾਜਸਥਾਨ) ਬਾਰਡਰਾਂ ਸਮੇਤ ਉਨ੍ਹਾਂ ਦੇ ਜੱਦੀ ਪਿੰਡ ਬੱਲੋ ਵਿਖੇ ਵਿਸ਼ਾਲ ਇੱਕਠ ਕੀਤੇ ਜਾਣਗੇ।

ਕੇਂਦਰ ਨਾਲ ਗੱਲਬਾਤ ਕਰਨ ਲਈ ਕਿਸਾਨਾਂ ਵੱਲੋਂ 28 ਮੈਂਬਰੀ ਵਫਦ ਦੇ ਨਾਵਾਂ ਦਾ ਐਲਾਨ

ਇਸ ਮੌਕੇ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਆਖਿਆ ਕਿ ਅਸੀਂ ਪੂਰੀ ਆਸ ਲਗਾਈ ਬੈਠੇ ਹਾਂ ਕਿ ਅੱਜ ਕੇਂਦਰੀ ਵਫਦ ਨਾਲ ਗੱਲਬਾਤ ਸਫਲ ਰਹੇਗੀ। ਜੇਕਰ ਇਹ ਸਫਲ ਨਾ ਹੋਈ ਤਾਂ 25 ਫਰਵਰੀ ਨੂੰ ਦਿੱਲੀ ਕੂਚ ਅਟਲ ਹੈ। ਇਸ ਮੌਕੇ ਉਨ੍ਹਾਂ 14 ਫਰਵਰੀ ਨੂੰ ਕੇਂਦਰ ਸਰਕਾਰ ਨਾਲ ਹੋਣ ਜਾ ਰਹੀ ਮੀਟਿੰਗ ਲਈ ਵਫਦ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਚ ਕਿਸਾਨ ਮਜ਼ਦੂਰ ਮੋਰਚਾ (ਭਾਰਤ) ਵੱਲੋਂ ਸਰਵਣ ਸਿੰਘ ਪੰਧੇਰ (ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ) ਜਸਵਿੰਦਰ ਸਿੰਘ ਲੌਂਗੋਵਾਲ (ਬੀਕੇਯੂ ਏਕਤਾ ਅਜ਼ਾਦ), ਮਨਜੀਤ ਸਿੰਘ ਰਾਏ (ਬੀ. ਕੇ. ਯੂ. ਦੋਆਬਾ), ਬਲਵੰਤ ਸਿੰਘ ਬਹਿਰਾਮਕੇ (ਬੀ. ਕੇ. ਯੂ. ਬਹਿਰਾਮਕੇ), ਬੀਬੀ ਸੁਖਵਿੰਦਰ ਕੌਰ (ਬੀ. ਕੇ. ਯੂ. ਕ੍ਰਾਂਤੀਕਾਰੀ), ਦਿਲਬਾਗ ਸਿੰਘ ਗਿੱਲ (ਬੀ. ਕੇ. ਐੱਮ. ਯੂ.), ਰਣਜੀਤ ਸਿੰਘ ਰਾਜੂ (ਜੀ. ਕੇ. ਐੱਸ. ਰਾਜਸਥਾਨ), ਉਂਕਾਰ ਸਿੰਘ ਭੰਗਾਲਾ (ਕਿਸਾਨ ਮਜ਼ਦੂਰ ਹਿਤਕਾਰੀ ਸਭਾ), ਨੰਦ ਕੁਮਾਰ (ਪ੍ਰੋਗਰੈਸਿਵ ਫਾਰਮਰਜ਼ ਫਰੰਟ, ਤਾਮਿਲਨਾਡੂ), ਪੀ. ਟੀ. ਜ਼ੋਨ  ਕੇਰਲਾ, ਮਲਕੀਤ ਸਿੰਘ ਗੁਲਾਮੀ ਵਾਲਾ (ਕਿਸਾਨ ਮਜ਼ਦੂਰ ਮੋਰਚਾ), ਤੇਜਵੀਰ ਸਿੰਘ ਪੰਜੋਖੜਾ ( ਬੀ. ਕੇ. ਯੂ. ਸ਼ਹੀਦ ਭਗਤ ਸਿੰਘ ਹਰਿਆਣਾ), ਜੰਗ ਸਿੰਘ ਭਟੇੜੀ (ਬੀ. ਕੇ. ਯੂ. ਭਟੇੜੀ), ਸਤਨਾਮ ਸਿੰਘ ਬਹਿਰੂ (ਇੰਡੀਅਨ ਫਾਰਮਰਜ਼ ਅੈਸੋਸੀਏਸ਼ਨ) ਸ਼ਾਮਲ ਹੋਣਗੇ।

ਐੱਸ. ਕੇ. ਐੱਮ. (ਗੈਰ ਰਾਜਨੀਤਿਕ) ਵੱਲੋਂ  ਜਗਜੀਤ ਸਿੰਘ ਡੱਲੇਵਾਲ  ਦੀ ਅਗਵਾਈ ਵਿਚ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦਾ ਵਫ਼ਦ  ਕਾਕਾ ਸਿੰਘ ਕੋਟੜਾ (ਜਨਰਲ ਸਕੱਤਰ ਬੀ. ਕੇ. ਯੂ. ਏਕਤਾ ਸਿੱਧੂਪੁਰ), ਅਭਿਮਨਿਊ ਕੋਹਾੜ (ਕਨਵੀਨਰ, ਭਾਰਤੀ ਕਿਸਾਨ ਨੌਜਵਾਨ ਯੂਨੀਅਨ), ਸੁਖਜੀਤ ਸਿੰਘ ਹਰਦੋਝੰਡੇ (ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ), ਇੰਦਰਜੀਤ ਸਿੰਘ ਕੋਟਬੁੱਢਾ (ਪ੍ਰਧਾਨ, ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ), ਸੁਖਜਿੰਦਰ ਸਿੰਘ ਖੋਸਾ (ਪ੍ਰਧਾਨ, ਬੀ. ਕੇ. ਯੂ. ਖੋਸਾ), ਪੀ. ਆਰ. ਪਾਂਡੀਅਨ, ਤਾਮਿਲਨਾਡੂ, ਕੁਰਬਰੂ ਸ਼ਾਂਤਕੁਮਾਰ, ਕਰਨਾਟਕ, ਲਖਵਿੰਦਰ ਸਿੰਘ ਔਲਖ (ਪ੍ਰਧਾਨ, ਭਾਰਤੀ ਕਿਸਾਨ ਏਕਤਾ), ਸੁਖਦੇਵ ਸਿੰਘ ਭੋਜਰਾਜ (ਪ੍ਰਧਾਨ ਕਿਸਾਨ ਤੇਜਵਾਨ ਭਲਾਈ ਯੂਨੀਅਨ), ਬਚਿੱਤਰ ਸਿੰਘ ਕੋਟਲਾ (ਪ੍ਰਧਾਨ, ਕਿਸਾਨ ਨੌਜਵਾਨ ਸੰਘਰਸ਼ ਕਮੇਟੀ), ਅਰੁਣ ਸਿਨਹਾ, ਬਿਹਾਰ, ਹਰਪਾਲ ਸਿੰਘ ਬਲਾੜੀ, ਉੱਤਰ ਪ੍ਰਦੇਸ਼, ਇੰਦਰਜੀਤ ਸਿੰਘ ਪੰਨੀਵਾਲਾ, ਰਾਜਸਥਾਨ ਜਾਣਗੇ।

Leave a Reply

Your email address will not be published. Required fields are marked *