ਇਕ ਔਰਤ ਦੀ ਮੌਤ, 8 ਜ਼ਖਮੀ
ਗੜ੍ਹਸ਼ੰਕਰ-ਗੜ੍ਹਸ਼ੰਕਰ ਦੇ ਬੀਤ ਇਲਾਕੇ ਵਿਖੇ ਤਪ ਅਸਥਾਨ ਖੁਰਾਲਗੜ੍ਹ ਦਰਸ਼ਨ ਕਰਨ ਆਈ ਸੰਗਤਾਂ ਦੀ ਬੱਸ ਹਾਦਸਾਗ੍ਰਸਤ ਹੋ ਗਈ, ਜਿਸ ’ਚ ਇਕ 60 ਸਾਲਾ ਔਰਤ ਦੀ ਮੌਤ ਹੋ ਗਈ, ਜਦੋਂਕਿ 8 ਸ਼ਰਧਾਲੂ ਜ਼ਖਮੀ ਹੋ ਗਏ। ਬਾਬਾ ਕੇਵਲ ਸਿੰਘ ਮੁੱਖ ਸੇਵਾਦਾਰ ਖੁਰਾਲਗੜ੍ਹ ਵੱਲੋਂ ਮੌਕੇ ’ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਭੇਜਿਆ।
ਜਾਣਕਾਰੀ ਮੁਤਾਬਕ ਅਕਾਲ ਅਕੈਡਮੀ ਮਾਛੀਵਾੜਾ ਤੋਂ ਸ਼ਰਧਾਲੂ ਪੀ. ਬੀ. 05 ਏ. ਐੱਚ. 7496 ਬੱਸ ’ਚ ਸਵਾਰ ਹੋ ਕੇ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਆਏ ਸੀ ਅਤੇ ਕਰੀਬ ਪੌਣੇ 3 ਵਜੇ ਜਦੋਂ ਇਹ ਬੱਸ ਚਰਨ ਗੰਗਾ ਕੋਲ ਪੁੱਜੀ ਤਾਂ ਬੱਸ ਦਾ ਬੇਕਾਬੂ ਹੋਕੇ ਖੱਡ ’ਚ ਉਤਰ ਗਈ। ਹਾਦਸੇ ਦੀ ਸੂਚਨਾ ਮਿਲਣ ’ਤੇ ਬਾਬਾ ਕੇਵਲ ਸਿੰਘ ਮੁੱਖ ਸੇਵਾਦਾਰ ਸ਼੍ਰੀ ਖੁਰਾਲਗੜ੍ਹ ਸਾਹਿਬ ਨੇ ਸ਼ਰਧਾਲੂਆਂ ਦੀ ਮਦਦ ਨਾਲ ਸੰਗਤਾਂ ਨੂੰ ਬੱਸ ’ਚੋਂ ਬਾਹਰ ਕੱਢਿਆ ਅਤੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਪਹੁੰਚਾਇਆ।
ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿਚ 60 ਸਾਲਾ ਕਿਰਨ ਬਾਲਾ ਪਤਨੀ ਪ੍ਰੀਤਮ ਸਿੰਘ ਵਾਸੀ ਪਿੰਡ ਸਮਰਾਲਾ ਥਾਣਾ ਮਾਛੀਵਾੜਾ ਜ਼ਿਲਾ ਲੁਧਿਆਣਾ ਦੀ ਮੌਤ ਹੋ ਗਈ, ਜਦਕਿ 8 ਸ਼ਰਧਾਲੂ ਜ਼ਖਮੀ ਹੋ ਗਏ ਹਨ, ਜਿਨ੍ਹਾਂ ’ਚੋਂ ਹਰਲੀਨ ਕੌਰ (12, ਸਰੋਜ ਬਾਲਾ ਪੁੱ (58) ਤੇ ਹਿਮਾਂਸ਼ੀ ਤੇ ਮਨਵੀਰ (10) ਦਾ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਇਲਾਜ ’ਚ ਰਿਹਾ ਹੈ।