ਸਮਾਣਾ :- ਸਹੁਰੇ ਪਰਿਵਾਰ ਤੋਂ ਤੰਗ-ਪ੍ਰੇਸ਼ਾਨ ਹੋ ਕੇ ਸਮਾਣਾ ਤੇ ਮੁਹੱਲਾ ਅਮਾਮਗਡ਼੍ਹ ਨਿਵਾਸੀ 26 ਸਾਲਾ ਵਿਆਹੁਤਾ ਵੱਲੋਂੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।
ਏ. ਐੱਸ. ਆਈ. ਸਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਪਰਮਜੀਤ ਕੌਰ ਪਤਨੀ ਸੁਨੀਲ ਕੁਮਾਰ ਨਿਵਾਸੀ ਮੁਹੱਲਾ ਅਮਾਮਗਡ਼੍ਹ ਦੇ ਭਰਾ ਰਵੀ ਕੁਮਾਰ ਨਿਵਾਸੀ ਸਰਾਏ ਵੰਜਾਰਾ ਬਸਤੀ, ਰਾਜਪੁਰਾ ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ 7 ਸਾਲ ਪਹਿਲਾਂ ਉਸ ਦੀ ਭੈਣ ਦਾ ਵਿਆਹ ਅਮਾਮਗਡ਼੍ਹ ਨਿਵਾਸੀ ਦਰਸ਼ਨ ਲਾਲ ਦੇ ਪੁੱਤਰ ਸੁਨੀਲ ਕੁਮਾਰ ਨਾਲ ਹੋਇਆ ਸੀ। ਉਸ ਦੇ 2 ਛੋਟੇ ਬੱਚੇ ਹਨ।
ਵਿਆਹ ਦੇ ਤਰੁੰਤ ਬਾਅਦ ਹੀ ਪਤੀ ਸੁਨੀਲ ਕੁਮਾਰ, ਦਿਓਰ ਸੰਦੀਪ ਕੁਮਾਰ ਅਤੇ ਸੱਸ ਪ੍ਰਕਾਸ਼ੋ ਦੇਵੀ ਉਸ ਦੀ ਭੈਣ ਨੂੰ ਤੰਗ-ਪ੍ਰੇਸ਼ਾਨ ਕਰ ਕੇ ਕੁੱਟਮਾਰ ਕਰਦੇ ਸੀ। ਕਈ ਵਾਰ ਸਹੁਰੇ ਪਰਿਵਾਰ ਨੂੰ ਆ ਕੇ ਸਮਝਾਇਆ ਪਰ ਤੰਗ-ਪ੍ਰੇਸ਼ਾਨ ਕਰਨ ਦਾ ਸਿਲਸਲਾ ਜਾਰੀ ਰਿਹਾ। ਇਸ ਤੋਂ ਦੁੱਖੀ ਹੋ ਕੇ 26 ਫਰਵਰੀ ਸਵੇਰੇ 11 ਵਜੇ ਉਸ ਦੀ ਭੈਣ ਨੇ ਕਮਰੇ ’ਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਪਰਮਜੀਤ ਕੌਰ ਦੇ ਗਲੇ ’ਚ ਦੁਪੱਟੇ ਦੇ ਨਿਸ਼ਾਨ ਵੇਖ ਕੇ ਨੇੜਲੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ।
ਪੁਲਸ ਅਧਿਕਾਰੀ ਅਨੁਸਾਰ ਮ੍ਰਿਤਕਾ ਦੇ ਭਰਾ ਅਤੇ ਪਰਿਵਾਰ ਦੇ ਬਿਆਨਾਂ ’ਤੇ ਮ੍ਰਿਤਕਾ ਦੇ ਪਤੀ, ਦਿਓਰ ਅਤੇ ਸੱਸ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਜਦੋਂ ਕਿ ਮਾਮਲੇ ਦੇ ਸਾਰੇ ਦੋਸ਼ੀ ਫਰਾਰ ਹਨ।
ਫੋਟੋ 27 ਪੀਏਟੀ 81
ਮ੍ਰਿਤਕਾ ਦੀ ਫਾਈਲ ਫੋਟੋ
