ਸਵੇਰੇ ਤੜਕਸਾਰ ਭਾਰਤੀ ਸਰਹੱਦ ’ਚ ਦਾਖ਼ਲ ਹੋਏ ਪਾਕਿਸਤਾਨੀ ਡਰੋਨ

ਫੌਜ ਦੇ ਜਵਾਨਾਂ ਨੇ ਫਾਇਰਿੰਗ ਕਰ ਕੇ ਵਾਪਸ ਭੇਜੇ

ਸਵੇਰੇ ਤੜਕਸਾਰ ਭਾਰਤੀ ਸਰਹੱਦ ’ਚ ਦਾਖ਼ਲ ਹੋਏ ਪਾਕਿਸਤਾਨੀ ਡਰੋਨ ’ਤੇ ਫੌਜ ਜਵਾਨਾਂ ਨੇ ਕੀਤੀ ਫਾਇਰਿੰਗ
ਗੁਰਦਾਸਪੁਰ : ਪਾਕਿਸਤਾਨ ਵੱਲੋਂ ਡਰੋਨ ਦੀ ਮਦਦ ਨਾਲ ਪੰਜਾਬ ਦੇ ਕਈ ਹਿੱਸਿਆਂ ’ਚ ਨਸ਼ੀਲੇ ਪਦਾਰਥਾਂ ਸਮੇਤ ਹੋਰ ਕਈ ਗੈਰ ਪਦਾਰਥ ਸੁੱਟਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਪਰ ਸਰਹੱਦਾਂ ’ਤੇ ਤਾਇਨਾਤ ਸੁਰੱਖਿਆ ਫੋਰਸਾਂ ਦੇ ਜਵਾਨਾਂ ਵੱਲੋਂ ਇਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਹਮੇਸ਼ਾ ਨਕਾਮ ਹੀ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਹੀ ਸਰਹੱਦੀ ਖੇਤਰ ਦੀਨਾਨਗਰ ਦੀ ਬੀ. ਓ. ਪੀ. ਆਦੀਆਂ ਦੀ ਭਾਰਤੀ ਸਰਹੱਦ ’ਚ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਦੀ ਆਵਾਜ਼ ਸੁਣੀ ਗਈ। ਇਸ ਮੌਕੇ ਸੀਮਾ ਸੁਰੱਖਿਆ ਬਲ ਦੇ ਜਵਾਨ ਪੂਰੀ ਤਨਦੇਹੀ ਨਾਲ ਡਿਊਟੀ ’ਤੇ ਤਾਇਨਾਤ ਹੋਣ ਕਾਰਨ ਡਰੋਨ ਮੁੜਦੇ ਪੈਰੀ ਵਾਪਸ ਪਾਕਿਸਤਾਨ ਵਾਲੀ ਸਾਈਡ ਨੂੰ ਮੁੜ ਗਿਆ।
ਜਾਣਕਾਰੀ ਅਨੁਸਾਰ ਬੀ. ਐੱਸ. ਐੱਫ਼. ਦੇ ਜਵਾਨਾਂ ਨੇ ਭਾਰਤੀ ਸਰਹੱਦ ’ਚ ਸਵੇਰੇ ਤੜਕਸਾਰ ਕਰੀਬ 3.53 ਵਜੇ ਭਾਰਤ ਦੀ ਹੱਦ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨੀ ਡਰੋਨ ਦੀ ਆਵਾਜ਼ ਸੁਣਦੇ ਸਾਰ ਹੀ ਪੂਰੀ ਹਰਕਤ ’ਚ ਆ ਗਏ, ਜਿਥੇ ਬੀ. ਐੱਸ. ਐੱਫ਼. ਦੇ 58 ਬਟਾਲੀਅਨ ਦੇ ਜਵਾਨ ਵੱਲੋਂ ਤੁਰੰਤ 12 ਦੇ ਕਰੀਬ ਫਾਇਰ ਕੀਤੇ ਗਏ ਅਤੇ ਇਕ ਰੌਸ਼ਨੀ ਵਾਲੇ ਗੋਲਾ ਵੀ ਦਾਗਿਆ ਗਿਆ, ਜਿਸ ਤੋਂ ਉਪਰੰਤ ਇਹ ਡਰੋਨ 2 ਮਿੰਟ ਬਾਅਦ ਪਾਕਿਸਤਾਨੀ ਸਾਈਡ ਵੱਲ ਚੱਲ ਗਿਆ।
ਸੂਚਨਾ ਮਿਲਦਿਆਂ ਹੀ ਦੋਰਾਂਗਲਾ ਪੁਲਸ ਸਟੇਸ਼ਨ ਦੇ ਮੁਖੀ ਦਵਿੰਦਰ ਕੁਮਾਰ ਵੱਲੋਂ ਬੀ. ਐੱਸ. ਐੱਫ. ਦੇ ਉਚ ਅਧਿਕਾਰੀਆਂ ਦੀ ਅਗਵਾਈ ਹੇਠ ਟੀਮ ਨੇ ਸਾਂਝੇ ਤੌਰ ’ਤੇ ਇਲਾਕੇ ਅੰਦਰ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।

ਬੀ. ਓ. ਪੀ. ਬੋਹੜ ਵਡਾਲਾ ਵਿਖੇ ਪਾਕਿ ਡਰੋਨ ਵੇਖਿਆ
ਇਸ ਤਰ੍ਹਾ ਬਲਾਕ ਕਲਾਨੌਰ ਅਧੀਨ ਪੈਂਦੀ ਬੀ. ਐੱਸ. ਐੱਫ. ਦੀ ਪੋਸਟ ਬੋਹੜ ਵਡਾਲਾ ਵਿਖੇ ਬੀਤੀ ਰਾਤ ਪਾਕਿਸਤਾਨੀ ਡਰੋਨ ਦੀ ਭਾਰਤੀ ਸਰਹੱਦ ਅੰਦਰ ਐਕਟਿਵਟੀ ਨੂੰ ਦੇਖਦਿਆਂ ਹੀ ਡਿਊਟੀ ’ਤੇ ਤਾਇਨਾਤ ਬੀ. ਐੱਸ. ਐੱਫ. ਦੀ 27 ਬਟਾਲੀਅਨ ਦੇ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਤੁਰੰਤ ਹਰਕਤ ’ਚ ਆਉਂਦੇ ਫਾਇਰਿੰਗ ਸ਼ੁਰੂ ਕਰਦੇ ਹੋਏ 4 ਰਾਊਂਦ ਅਤੇ ਇਕ ਈਲੂ (ਰੌਸ਼ਨੀ) ਬੰਬ ਦਾਗਿਆ ਗਿਆ।

Leave a Reply

Your email address will not be published. Required fields are marked *