ਸਕੂਲ ਵੈਨ ਦੇ ਥੱਲੇ ਆਉਣ ਕਾਰਨ ਮਹਿਲਾ ਕੰਡਕਟਰ ਦੀ ਮੌਤ

ਬਠਿੰਡਾ ਦੇ ਪਿੰਡ ਕੋਟਸ਼ਮੀਰ ਰਾਮਾ ਰੋਡ ’ਤੇ ਸਕੂਲ ਵੈਨ ਥੱਲੇ ਆਉਣ ਕਾਰਨ ਔਰਤ ਕੰਡਕਟਰ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਅਤੇ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ।

ਮ੍ਰਿਤਕ ਮਹਿਲਾ ਦਾ ਨਾਮ ਰਾਜਵਿੰਦਰ ਕੌਰ ਪਤੀ ਪਾਲ ਸਿੰਘ ਉਮਰ 45 ਤੋਂ 50 ਸਾਲ ਜਾਪਦੀ ਹੈ ਜਿਸ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੇ ਮੋਰਚਰੀ ਘਰ ਵਿਖੇ ਰਖਵਾਇਆ ਗਿਆ ਹੈ। ਪੁਲਿਸ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।

ਮਾਮਲੇ ਸਬੰਧੀ ਸਹਾਰਾ ਜਨ ਸੇਵਾ ਸੰਸਥਾ ਦੇ ਵਰਕਰ ਸੰਦੀਪ ਸਿੰਘ ਨੇ ਦੱਸਿਆ ਹੈ ਕਿ ਐਕਸੀਡੈਂਟ ਦੀ ਸੂਚਨਾ ਪ੍ਰਾਪਤ ਹੋਈ ਸੀ ਜੋ ਕਿ ਕੋਟਸ਼ਮੀਰ ਨਜ਼ਦੀਕ ਐਕਸੀਡੈਂਟ ਦੱਸਿਆ ਗਿਆ ਸੀ ਜਦੋ ਮੌਕੇ ’ਤੇ ਜਾ ਕੇ ਦੇਖਿਆ ਤਾਂ ਮਹਿਲਾ ਦੀ ਮੌਤ ਹੋ ਚੁੱਕੀ ਸੀ ਜੋਕਿ ਸੜਕ ਕਿਨਾਰੇ ਪਈ ਸੀ।

ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ ਸਕੂਲ ਵੈਨ ਦੇ ਵਿੱਚ ਇਹ ਮਹਿਲਾ ਕੰਡਕਟਰ ਦੇ ਤੌਰ ’ਤੇ ਕੰਮ ਕਰਦੀ ਸੀ ਅਤੇ ਜਦੋਂ ਪਿੰਡ ਦੇ ਵਿੱਚ ਸਕੂਲ ਲਿਜਾਣ ਲਈ ਬੱਚੇ ਚੜਾ ਰਹੇ ਸੀ ਤਾਂ ਤਾਕੀ ਖੁੱਲੀ ਹੋਣ ਦੇ ਕਾਰਨ ਜਦ ਵੈਨ ਚੱਲੀ ਤਾਂ ਉਸ ਦੇ ਉੱਪਰੋਂ ਥੱਲੇ ਡਿੱਗੀ ਅਤੇ ਪਿਛਲੇ ਟਾਇਰ ਦੇ ਨੀਚੇ ਆਨ ਕਾਰਨ ਉਸ ਦੀ ਮੌਤ ਹੋ ਗਈ।

ਦੂਜੇ ਪਾਸੇ ਸਿਵਲ ਹਸਪਤਾਲ ਦੇ ਐਮਰਜੈਸੀ ਵਾਰਡ ਦੇ ਡਾਕਟਰ ਹਰਸ਼ਿਤ ਗੋਇਲ ਨੇ ਕਿਹਾ ਹੈ ਕਿ ਸਕੂਲ ਵੈਨ ਦੇ ਵਿੱਚ ਮਹਿਲਾ ਕੰਡਕਟਰ ਤੌਰ ’ਤੇ ਕੰਮ ਕਰਦੀ ਸੀ ਜੋ ਕਿ ਪੈਰ ਫਿਸਲਣ ਦੇ ਕਾਰਨ ਵੈਨ ਦੇ ਥੱਲੇ ਆਈ ਹੈ ਜਿਸ ਦੀ ਮੌਤ ਹੋ ਚੁੱਕੀ ਹੈ।

Leave a Reply

Your email address will not be published. Required fields are marked *