ਹਰਿਆਣਾ ਕੇਡਰ ਦੇ 1989 ਬੈਚ ਦੇ ਆਈ. ਏ. ਐੱਸ. ਅਧਿਕਾਰੀ ਹਨ ਜੋਸ਼ੀ
ਨਵੀਂ ਦਿੱਲੀ : ਵਿਵੇਕ ਜੋਸ਼ੀ ਨੇ ਕਾਨੂੰਨ ਅਤੇ ਨਿਆਂ ਮੰਤਰਾਲੇ ਦੇ 17 ਫ਼ਰਵਰੀ, 2025 ਦੀ ਗਜ਼ਟ ਨੋਟੀਫ਼ਿਕੇਸ਼ਨ ਅਨੁਸਾਰ ਬੁੱਧਵਾਰ ਨੂੰ ਚੋਣ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ। ਜੋਸ਼ੀ ਹਰਿਆਣਾ ਕੇਡਰ ਦੇ 1989 ਬੈਚ ਦੇ ਆਈ. ਏ. ਐੱਸ. ਅਧਿਕਾਰੀ ਹਨ।
ਇਸ ਦੌਰਾਨ ਨਵ-ਨਿਯੁਕਤ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਵੀ ਅਾਪਣਾ ਅਹੁਦਾ ਸੰਭਾਲ ਲਿਆ ਅਤੇ ਵੋਟਰਾਂ ਨੂੰ ਅਾਪਣੇ ਸੰਦੇਸ਼ ਵਿਚ ਕਿਹਾ ਕਿ ਰਾਸ਼ਟਰ ਨਿਰਮਾਣ ਦਾ ਪਹਿਲਾ ਕਦਮ ਵੋਟਿੰਗ ਹੈ।
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਸੰਵਿਧਾਨ, ਚੋਣ ਕਾਨੂੰਨ ਅਤੇ ਇਸ ਵਿਚ ਜਾਰੀ ਨਿਯਮਾਂ ਅਨੁਸਾਰ ਹਮੇਸ਼ਾ ਵੋਟਰਾਂ ਦੇ ਨਾਲ ਖੜ੍ਹਾ ਹੈ।
ਗੱਲ ਕਰਦੇ ਹੋਏ ਕੁਮਾਰ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਦਾ ਪਹਿਲਾ ਕਦਮ ਵੋਟਿੰਗ ਹੈ। ਇਸ ਲਈ ਭਾਰਤ ਦੇ ਹਰ ਨਾਗਰਿਕ ਜੋ 18 ਸਾਲ ਦੀ ਉਮਰ ਪੂਰੀ ਕਰ ਚੁੱਕਾ ਹੈ, ਨੂੰ ਵੋਟਰ ਬਣਨਾ ਚਾਹੀਦਾ ਹੈ ਅਤੇ ਹਮੇਸ਼ਾ ਵੋਟ ਪਾਉਣੀ ਚਾਹੀਦੀ ਹੈ।
