ਸਰਕਾਰ ਤੋਂ ਵਿਰਾਸਤੀ ਟੈਕਸ ’ਤੇ ਮੁੜ ਵਿਚਾਰ ਕਰਨ ਦੀ ਕੀਤੀ ਮੰਗ
ਇਕ ਮਿਲੀਅਨ ਡਾਲਰ ਤੋਂ ਵੱਧ ਦੀ ਕੀਮਤ ਵਾਲੇ ਖੇਤਾਂ ’ਤੇ 20 ਫ਼ੀਸਦੀ ਵਿਰਾਸਤੀ ਟੈਕਸ ਲਾਉਣ ਦੀ ਹੈ ਯੋਜਨਾ
ਲੰਡਨ ’ਚ ਕਿਸਾਨਾਂ ਨੇ ਟਰੈਕਟਰ ਮਾਰਚ ਕੱਢ ਕੇ ਸਰਕਾਰ ਨੂੰ ‘ਵਿਰਾਸਤੀ ਟੈਕਸ’ ਖ਼ਤਮ ਕਰਨ ਦੀ ਅਪੀਲ ਕੀਤੀ। ਕਿਸਾਨਾਂ ਨੇ ਲੇਬਰ ਸਰਕਾਰ ਤੋਂ ਅਪਣੀ ਵਿਰਾਸਤੀ ਟੈਕਸ ਯੋਜਨਾ ’ਤੇ ਮੁੜ ਵਿਚਾਰ ਕਰਨ ਦੀ ਮੰਗ ਕਰਦੇ ਹੋਏ ਵੈਸਟਮਿੰਸਟਰ ’ਚ ਮਾਰਚ ਦੌਰਾਨ ਟਰੈਕਟਰ ਅਤੇ ਟੈਂਕ ਸੜਕਾਂ ’ਤੇ ਉਤਾਰੇ।
ਇਕ ਮਿਲੀਅਨ ਡਾਲਰ ਤੋਂ ਵੱਧ ਦੀ ਕੀਮਤ ਵਾਲੇ ਖੇਤਾਂ ’ਤੇ 20 ਪ੍ਰਤੀਸ਼ਤ ਵਿਰਾਸਤੀ ਟੈਕਸ ਦਰ ਲਗਾਉਣ ਦੀਆਂ ਯੋਜਨਾਵਾਂ ਦੇ ਵਿਰੁਧ ਸੈਂਕੜੇ ਲੋਕ ਪੇਂਡੂ ਖੇਤਰਾਂ ਤੋਂ ਇਸ ਰੋਸ ਰੈਲੀ ਵਿਚ ਸ਼ਾਮਲ ਹੋਏ। ਇਹ ਮਾਰਚ ਸੇਵ ਬ੍ਰਿਟਿਸ਼ ਫ਼ਾਰਮਿੰਗ ਦੁਆਰਾ ਆਯੋਜਤ ਕੀਤਾ ਗਿਆ, ਪਿਛਲੇ ਸਾਲ ਚਾਂਸਲਰ ਰੇਚਲ ਰੀਵਜ਼ ਦੁਆਰਾ ਇਸੇ ਦੇ ਹੱਲ ਦੇ ਐਲਾਨ ਕੀਤੇ ਜਾਣ ਤੋਂ ਬਾਅਦ ਰਾਜਧਾਨੀ ਵਿਚ ਕਿਸਾਨਾਂ ਵਲੋਂ ਤੀਜੀ ਵਾਰ ਰੈਲੀ ਕੀਤੀ ਗਈ ਹੈ।
ਕਿਸਾਨਾਂ ਨੇ ਵ੍ਹਾਈਟਹਾਲ ਦੇ ਨਾਲ-ਨਾਲ ਅਪਣੇ ਟਰੈਕਟਰ ਖੜੇ ਕਰ ਦਿੱਤੇ ਹਨ ਅਤੇ ਵਾਹਨਾਂ ਦੀ ਲਾਈਨ ਟੈਫ਼ਲਗਰ ਸਕੁਏਅਰ ਤੱਕ ਫੈਲ ਗਈ ਹੈ। ਇਸ ਦੌਰਾਨ ਚਾਰ ਟੈਂਕ ਵੀ ਦੇਖੇ ਗਏ ਹਨ। ਪ੍ਰਦਰਸ਼ਨਕਾਰੀਆਂ ਨੂੰ ਯੂਨੀਅਨ ਜੈਕ ਦੇ ਝੰਡੇ ਫੜੇ ਅਤੇ ਬ੍ਰਿਟਿਸ਼ ਖੇਤੀ ਦੇ ਸਮਰਥਨ ਵਿਚ ਬੈਨਰ ਦਿਖਾਉਂਦੇ ਦੇਖਿਆ ਜਾ ਸਕਦਾ ਹੈ।
ਹੁਣ ਤੱਕ ਕਿਸਾਨਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਆਪਣੀਆਂ ਯੋਜਨਾਵਾਂ ਤੋਂ ਪਿੱਛੇ ਨਹੀਂ ਹਟੇਗੀ ਪਰ ਵਿਰੋਧ ਦੇ ਆਯੋਜਕ ਲਿਜ਼ ਵੈਬਸਟਰ ਨੇ ਦਿ ਇੰਡੀਪੈਂਡੈਂਟ ਨੂੰ ਦਸਿਆ ਕਿ ਉਸਨੂੰ ਉਮੀਦ ਹੈ ਕਿ ਇਹ ਕਾਰਵਾਈ ਮੰਤਰੀਆਂ ਨੂੰ ਗੱਲਬਾਤ ਦੀ ਮੇਜ਼ ’ਤੇ ਲਿਆਏਗੀ। ਉਸਨੇ ਸਰਕਾਰ ’ਤੇ ‘ਭੋਜਨ ਸੰਕਟ ਵੱਲ ਵਧਣ’ ਦਾ ਦੋਸ਼ ਲਗਾਇਆ।
ਇਹ ਰੈਲੀ ਉਦੋਂ ਕੱਢੀ ਗਈ ਹੈ ਜਦੋਂ ਸੰਸਦ ਮੈਂਬਰ 148,000 ਤੋਂ ਵੱਧ ਦਸਤਖ਼ਤਾਂ ਵਾਲੀ ਇਕ ਈ-ਪਟੀਸ਼ਨ ’ਤੇ ਬਹਿਸ ਕਰ ਰਹੇ ਹਨ ਜਿਸ ਵਿਚ ਖੇਤਾਂ ਲਈ ਮੌਜੂਦਾ ਵਿਰਾਸਤੀ ਟੈਕਸ ਛੋਟ ਨੂੰ ਬਰਕਰਾਰ ਰੱਖਣ ਦੀ ਮੰਗ ਕੀਤੀ ਗਈ ਹੈ। ਇਸ ਤੋਂ ਪਹਿਲਾਂ, ਨਾਈਜ਼ੇਲ ਫਰੇਜ ਨੇ ਵਿਰੋਧ ਪ੍ਰਦਰਸ਼ਨ ਲਈ ਜਾ ਰਹੇ ਬ੍ਰਿਟਿਸ਼ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ‘ਮੌਤ ਟੈਕਸ’ ਨੂੰ ਖ਼ਤਮ ਕਰਨ ਦਾ ਸੱਦਾ ਦਿਤਾ ਸੀ।
