ਲੰਬੇ ਸਮੇਂ ਬਾਅਦ ਐਸ਼ਵਰਿਆ ਅਤੇ ਅਭਿਸ਼ੇਕ ਇਕੱਠੇ ਆਏ ਨਜ਼ਰ

ਤਲਾਕ ਦੀਆਂ ਖਬਰਾਂ ‘ਤੇ ਲੋਕਾਂ ਨੂੰ ਕਰਾਰਾ ਜਵਾਬ, ਖਾਸ ਤਸਵੀਰਾਂ ਵਾਇਰਲ

ਮੁੰਬਾਈ, 9 ਦਸੰਰਬ – ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਦੇ ਪ੍ਰਸ਼ੰਸਕਾਂ ਲਈ ਖਾਸ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇਸ ਜੋੜੇ ਵੱਲੋਂ ਤਲਾਕ ਦੀਆਂ ਖਬਰਾਂ ਉੱਪਰ ਆਖਿਰਕਾਰ ਵਿਰਾਮ ਲਗਾ ਦਿੱਤਾ ਗਿਆ ਹੈ। ਦਰਅਸਲ, ਹਾਲ ਹੀ ਵਿੱਚ ਐਸ਼ ਨੂੰ ਇੱਕ ਪਾਰਟੀ ਵਿੱਚ ਪਤੀ ਅਭਿਸ਼ੇਕ ਨਾਲ ਸੈਲਫੀ ਲੈਂਦੇ ਦੇਖਿਆ ਗਿਆ। ਉਦਯੋਗਪਤੀ ਅਨੁ ਰੰਜਨ ਅਤੇ ਅਦਾਕਾਰਾ ਆਇਸ਼ਾ ਜੁਲਕਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਐਸ਼ਵਰਿਆ ਅਤੇ ਅਭਿਸ਼ੇਕ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। 

ਅਨੂ ਨੇ ਇਕ ਤਸਵੀਰ ਸ਼ੇਅਰ ਕੀਤੀ ਜਿਸ ‘ਚ ਐਸ਼ਵਰਿਆ ਸਾਹਮਣੇ ਖੜ੍ਹੀ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ, ਜਦਕਿ ਉਨ੍ਹਾਂ ਦੀ ਮਾਂ ਬ੍ਰਿੰਦਿਆ ਰਾਏ, ਅਨੁ ਅਤੇ ਅਭਿਸ਼ੇਕ ਸਾਬਕਾ ਬਿਊਟੀ ਕੁਈਨ ਦੇ ਪਿੱਛੇ ਖੜ੍ਹੇ ਹਨ। ਪੋਜ਼ ਦਿੰਦੇ ਹੋਏ ਉਨ੍ਹਾਂ ਨੂੰ ਕੈਮਰੇ ਵੱਲ ਮੁਸਕਰਾਉਂਦੇ ਦੇਖਿਆ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਇਸ ਈਵੈਂਟ ‘ਚ ਐਸ਼ਵਰਿਆ ਅਤੇ ਅਭਿਸ਼ੇਕ ਦੋਵਾਂ ਨੇ ਕਾਲੇ ਕੱਪੜੇ ਪਾਏ ਸਨ।

ਅਭਿਨੇਤਰੀ ਆਇਸ਼ਾ ਜੁਲਕਾ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ‘ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਐਸ਼ਵਰਿਆ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ, ਜਿਸ ਦੇ ਨਾਲ ਤਿੰਨੇ ਸਿਤਾਰੇ ਤਸਵੀਰ ਲਈ ਪੋਜ਼ ਦਿੰਦੇ ਹਨ। ਹਾਲ ਹੀ ‘ਚ ਅਭਿਸ਼ੇਕ ਅਤੇ ਐਸ਼ਵਰਿਆ ਵਿਚਾਲੇ ਤਲਾਕ ਦੀਆਂ ਅਫਵਾਹਾਂ ਸੁਰਖੀਆਂ ‘ਚ ਹਨ। ਸਟ੍ਰੀਮਿੰਗ ਫਿਲਮ ‘ਦਸਵੀ’ ਦੀ ਸ਼ੂਟਿੰਗ ਦੌਰਾਨ ਅਭਿਸ਼ੇਕ ਦੇ ਅਭਿਨੇਤਰੀ ਨਿਮਰਤ ਕੌਰ ਨਾਲ ਮੇਲ-ਮਿਲਾਪ ਦੀਆਂ ਅਫਵਾਹਾਂ ਵੀ ਹਨ।

ਇਸ ਤੋਂ ਪਹਿਲਾਂ ਮੀਡੀਆ ਨੇ ਇਹ ਵੀ ਖਬਰ ਦਿੱਤੀ ਸੀ ਕਿ ਅਭਿਸ਼ੇਕ 16 ਨਵੰਬਰ ਨੂੰ ਆਪਣੀ ਬੇਟੀ ਆਰਾਧਿਆ ਬੱਚਨ ਦੇ ਜਨਮਦਿਨ ਦੇ ਜਸ਼ਨ ‘ਚ ਸ਼ਾਮਲ ਨਹੀਂ ਹੋ ਸਕੇ ਸਨ। ਹਾਲਾਂਕਿ, ਇੱਕ ਤਾਜ਼ਾ ਵੀਡੀਓ ਨੇ ਅਭਿਸ਼ੇਕ ਦੀ ਆਪਣੀ ਬੇਟੀ ਦੇ ਜਨਮਦਿਨ ‘ਤੇ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ। ਅਭਿਸ਼ੇਕ ਅਤੇ ਐਸ਼ਵਰਿਆ ਵਿਚਾਲੇ ਵੱਖ ਹੋਣ ਦੀਆਂ ਅਫਵਾਹਾਂ ਪਿਛਲੇ ਸਾਲ ਤੋਂ ਚੱਲ ਰਹੀਆਂ ਸਨ, ਜਦੋਂ ਮੀਡੀਆ ‘ਚ ਖਬਰ ਆਈ ਸੀ ਕਿ ਐਸ਼ਵਰਿਆ ਬੱਚਨ ਪਰਿਵਾਰ ਦਾ ਘਰ ਛੱਡ ਕੇ ਵੱਖ ਰਹਿ ਰਹੀ ਹੈ। ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਨੇ ਕੁਝ ਸਾਲ ਡੇਟ ਕਰਨ ਤੋਂ ਬਾਅਦ 2007 ਵਿੱਚ ਵਿਆਹ ਕਰ ਲਿਆ ਸੀ। ਵਿਆਹ ਦੇ 4 ਸਾਲ ਬਾਅਦ ਜੋੜੇ ਨੇ 2011 ਵਿੱਚ ਆਪਣੀ ਧੀ ਦਾ ਸੁਆਗਤ ਕੀਤਾ ਸੀ।

Leave a Reply

Your email address will not be published. Required fields are marked *