ਸਕੂਟਰੀ, ਮੋਟਰਸਾਈਕਲ, ਦਾਤਰ, ਕਿਰਪਾਨ, ਕਹੀ ਅਤੇ ਬੇਸਬਾਲ ਬਰਾਮਦ
ਬਟਾਲਾ :- ਥਾਣਾ ਸਦਰ ਦੀ ਪੁਲਸ ਨੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਐੱਸ. ਐੱਚ. ਓ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਬਟਾਲਾ ਸੁਹੇਲ ਕਾਸਿਮ ਮੀਰ ਅਤੇ ਡੀ. ਐੱਸ. ਪੀ. ਫਤਿਹਗੜ੍ਹ ਚੂੜੀਆਂ ਵਿਪਨ ਕੁਮਾਰ ਦੇ ਨਿਰਦੇਸ਼ਾਂ ਤਹਿਤ ਉਨ੍ਹਾਂ ਪੁਲਸ ਪਾਰਟੀ ਸਮੇਤ ਮੜੀਆਂ ਪਿੰਡ ਸੁਨੱਈਆ ਤੋਂ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 6 ਵਿਅਕਤੀਆਂ ਨੂੰ ਇਕ ਸਕੂਟਰੀ, ਮੋਟਰਸਾਈਕਲ, ਇਕ ਦਾਤਰ, ਇਕ ਕਿਰਪਾਨ, ਇਕ ਕਹੀ ਅਤੇ ਬੇਸਬਾਲ ਸਮੇਤ ਕਾਬੂ ਕੀਤਾ ਹੈ।
ਉਨ੍ਹਾਂ ਕਿਹਾ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਸਤਬੀਰ ਸਿੰਘ, ਸਲਾਹੂ, ਬਲਜਿੰਦਰ ਸਿੰਘ, ਹੀਰਾ ਸਿੰਘ, ਰਾਜਾ ਵਾਸੀਆਨ ਧੌਲਪੁਰ ਅਤੇ ਅਮਨਿੰਦਰਪਾਲ ਸਿੰਘ ਵਾਸੀ ਖੋਖਰ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਕੇਸ ਦਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਉਕਤ ਵਿਅਕਤੀਆਂ ਨੂੰ ਅਦਾਤਲ ’ਚ ਪੇਸ਼ ਕਰ ਕੇ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਤੋਂ ਹੋਰ ਖੁਲਾਸੇ ਹੋ ਸਕਣ।
