ਰਾਜਪੁਰਾ :- ਪੰਜਾਬ ਪੁਲਸ ਵੱਲੋਂ ਭੈਡ਼ੇ ਅਨਸਰਾਂ ਨੂੰ ਨੱਥ ਪਾਉਣ ਲਈ ਚਲਾਈ ਮੁਹਿੰਮ ਤਹਿਤ ਜੀ. ਆਰ. ਪੀ. ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ, ਜਦੋਂ ਚੈਕਿੰਗ ਦੌਰਾਨ ਇਕ ਲਾਵਾਰਿਸ ਬੈਗ ’ਚ ਦੇਸੀ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਇਆ।
ਜਾਣਕਾਰੀ ਦਿੰਦਿਆਂ ਰਾਜਪੁਰਾ ਜੀ. ਆਰ. ਪੀ. ਚੌਕੀ ਇੰਚਾਰਜ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸਪੈਸ਼ਲ ਡੀ. ਜੀ. ਪੀ. ਰੇਲਵੇਜ਼ ਤੇ ਇੰਸਪੈਕਟਰ ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਜੀ. ਆਰ. ਪੀ. ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਦੌਰਾਨ ਜਸਵਿੰਦਰ ਸਿੰਘ ਇੰਚਾਰਜ ਚੌਕੀ ਜੀ. ਆਰ. ਪੀ. ਰਾਜਪੁਰਾ ਸਮੇਤ ਪੁਲਸ ਪਾਰਟੀ ਰੇਲਵੇ ਸਟੇਸ਼ਨ ਰਾਜਪੁਰਾ ’ਤੇ ਚੈਕਿੰਗ ਕਰ ਰਹੇ ਸੀ ਤਾਂ ਪੀ. ਐੱਫ. ਨੰਬਰ 01 ’ਤੇ ਇਕ ਲਾਵਾਰਿਸ ਪਿੱਠੂ ਬੈਗ ਮਿਲਿਆ ਬੈਗ ’ਚ ਕੱਪਡ਼ਿਆਂ ’ਚ ਲਪੇਟੇ ਹੋਏ 6 ਦੇਸੀ ਪਿਸਤੌਲ 32 ਬੋਰ ਸਮੇਤ ਮੈਗਜ਼ੀਨ ਅਤੇ 3 ਸਪੇਅਰ ਖਾਲੀ ਮੈਗਜ਼ੀਨ ਬਰਾਮਦ ਹੋਏ। ਜੀ. ਆਰ. ਪੀ. ਪੁਲਸ ਨੇ ਅਣਪਛਾਤੇ ਵਿਅਕਤੀ/ਵਿਅਕਤੀਆਂ ’ਤੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
