ਬਟਾਲਾ-ਬੀਤੀ ਰਾਤ ਮੋਬਾਇਲ ਫੋਨ ਚਲਾਉਣ ਤੋਂ ਰੋਕਣ ’ਤੇ ਲੜਕੀ ਨੇ ਫਾਹਾ ਲੈ ਕੇ ਆਪਣੀ ਜੀਵਨਲੀਲਾ ਕਰ ਲਈ ਹੈ।
ਇਸ ਸਬੰਧੀ ਮ੍ਰਿਤਕਾ ਦੇ ਭਰਾ ਵਿਸ਼ਾਲਦੀਪ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਰੰਗੜ ਨੰਗਲ ਨੇ ਦੱਸਿਆ ਕਿ ਮੇਰੀ ਮਾਤਾ ਦੀ ਮੌਤ ਹੋ ਚੁੱਕੀ ਹੈ ਅਤੇ ਘਰ ਵਿਚ ਮੇਰੇ ਸਮੇਤ ਪਿਤਾ ਅਤੇ ਮੇਰੀ ਭੈਣ ਨਵਦੀਪ ਕੌਰ (18) ਹੀ ਰਹਿੰਦੇ ਹਾਂ। ਉਸ ਦੱਸਿਆ ਕਿ ਕੁਝ ਦਿਨ ਪਹਿਲਾਂ ਮੇਰੀ ਭੈਣ ਰਾਤ ਸਮੇਂ ਮੋਬਾਇਲ ਫੋਨ ਚਲਾ ਰਹੀ ਸੀ ਤਾਂ ਮੇਰੇ ਪਿਤਾ ਵੱਲੋਂ ਇਸ ਨੂੰ ਫੋਨ ਚਲਾਉਣ ਤੋਂ ਰੋਕਿਆ ਸੀ, ਜਿਸ ’ਤੇ ਅੱਜ ਮੈਂ ਤੇ ਮੇਰਾ ਪਿਤਾ ਘਰ ਤੋਂ ਥੋੜਾ ਬਾਹਰ ਗਏ ਸੀ ਕਿ ਬਾਅਦ ਇਸ ਨੇ ਘਰ ਵਿਚ ਹੀ ਮਫਲਰ ਨਾਲ ਫਾਹਾ ਲੈ ਲਿਆ।
ਵਿਸ਼ਾਲਦੀਪ ਨੇ ਦੱਸਿਆ ਕਿ ਜਦੋਂ ਇਸ ਬਾਰੇ ਸਾਨੂੰ ਪਤਾ ਚੱਲਿਆ ਤਾਂ ਅਸੀਂ ਤੁਰੰਤ ਆਪਣੇ ਘਰ ਪਹੁੰਚੇ ਤਾਂ ਨਵਦੀਪ ਕੌਰ 108 ਐਂਬੂਲੈਂਸ ਰਾਹੀਂ ਤੁਰੰਤ ਸਿਵਲ ਹਸਪਤਾਲ ਬਟਾਲਾ ਵਿਖੇ ਲੈ ਕੇ ਆਏ, ਜਿਥੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
