ਸ਼ਰਧਾਲੂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਮੁਸ਼ਕਿਲ : ਤੁਸ਼ਾਰ ਗੁਪਤਾ
ਸ੍ਰੀ ਮੁਕਤਸਰ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਯਾਦ ਵਿਚ ਹਰ ਸਾਲ ਲੱਗਣ ਵਾਲੇ ਪਵਿੱਤਰ ਅਤੇ ਇਤਹਾਸਿਕ ਮੇਲਾ ਮਾਘੀ ਮੌਕੇ ਭਾਰੀ ਤਾਦਾਦ ਵਿੱਚ ਸ਼ਰਧਾਲੂ, ਸਿਆਸੀ ਹਸਤੀਆਂ, ਉੱਚ ਅਫਸਰ, ਨੌਜਵਾਨ ਅਤੇ ਸਮਾਜ ਦੇ ਹਰ ਵਰਗ ਦੇ ਲੋਕ ਆਪਣੀ ਹਾਜਰੀ ਲਵਾਉਣ ਲਈ ਇਸ ਮੇਲੇ ਦਾ ਹਿੱਸਾ ਬਣਦੇ ਹਨ।
ਇਸ ਮੌਕੇ ਅਕਸਰ ਟਰੈਫਿਕ ਅਤੇ ਅਮਨ ਕਾਨੂੰਨ ਦੀ ਸੱਮਸਿਆ ਦਾ ਡਰ ਬਣਿਆ ਰਹਿੰਦਾ ਹੈ। ਇਸ ਮੇਲੇ ਦੀ ਮਹੱਤਤਾ ਨੂੰ ਦੇਖਦੇ ਹੋਏ ਟਰੈਫਿਕ ਸਮੱਸਿਆਂ ਨੂੰ ਕੰਟਰੋਲ ਕਰਨ ਲਈ ਜਿਲ੍ਹਾ ਪੁਲਿਸ ਵਲੋਂ ਇੱਕ ਵਿਸ਼ੇਸ਼ ਰੂਟ ਪਲਾਨ ਤਿਆਰ ਕੀਤਾ ਗਿਆ ਹੈ।
ਇਸ ਸਬੰਧੀ ਤੁਸ਼ਾਰ ਗੁਪਤਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੱਸ ਪਵਿੱਤਰ ਤਿਉਹਾਰ ਤੇ ਆਉਣ ਵਾਲੇ ਸ਼ਰਧਾਲੂਆਂ ਦੀ ਸੁਵਿਧਾ ਲਈ ਜਿਲਾ ਪ੍ਰਸ਼ਾਸਨ ਵਲੋਂ 6 ਆਰਜੀ ਬੱਸ ਸਟੈਡ ਤਿਆਰ ਕੀਤੇ ਗਏ ਹਨ।
- ਕੋਟਕਪੂਰਾ ਰੋਡ ਤੋਂ ਆਉਣ ਵਾਲੀਆ ਬੱਸਾ ਦੀ ਪਾਰਕਿੰਗ, ਸਾਹਮਣੇ ਦੇਸ਼ ਭਗਤ ਡੈਂਟਲ ਕਾਲਜ਼ ਦੇ ਸਾਹਮਣੇ ਨਵੀਂ ਬਣ ਰਹੀ ਕਲੋਨੀ ਵਿੱਚ।
- ਬਠਿੰਡਾ ਰੋਡ ਤੋਂ ਆਉਣ ਵਾਲੀਆਂ ਬੱਸਾ ਦੀ ਪਾਰਕਿੰਗ, ਸਾਹਮਣੇ ਹਰਿਆਲੀ ਪੈਟਰੋਲ ਪੰਪ ਬਠਿੰਡਾ ਰੋਡ ਪਰ ਹੋਵੇਗੀ।
3.ਮਲੋਟ ਰੋਡ ਤੋਂ ਆਉਣ ਵਾਲੀਆਂ ਬੱਸਾ ਦੀ ਪਾਰਕਿੰਗ, ਰਾਧਾ ਸੁਆਮੀ ਡੇਰੇ ਦੇ ਸਾਹਮਣੇ ਮਲੋਟ ਰੋਡ ਪਰ ਹੋਵੇਗੀ।
4.ਅਬਹੋਰ/ਪੰਨੀਵਾਲਾ ਤੋਂ ਆਉਣ ਵਾਲੀਆ ਬੱਸਾਂ ਦੀ ਪਾਰਕਿੰਗ, ਅਬੋਹਰ ਰੋਡ ਬਾਈਪਾਸ ਚੌਂਕ ਪਰ ਹੋਵੇਗੀ
5.ਜਲਾਲਾਬਾਦ ਤੋਂ ਆਉਣ ਵਾਲੀਆਂ ਬੱਸਾ ਦੀ ਪਾਰਕਿੰਗ, ਨੇੜੇ ਭਾਈ ਮਹਾਂ ਸਿੰਘ ਯਾਦਗਾਰੀ ਗੇਟ ਜਲਾਲਾਬਾਦ ਰੋਡ ਪਰ ਹੋਵੇਗੀ।
6.ਫਿਰੋਜ਼ਪੁਰ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ ਫਿਰੋਜ਼ਪੁਰ ਰੋਡ ਸਟੇਡੀਅਮ ਦੇ ਸਾਹਮਣੇ ਮਾਡਲ ਟਾਊਨ ਵਾਲੇ ਪਾਸੇ ਹੋਵੇਗੀ।
ਸ਼ਹਿਰ ਵਿੱਚ ਹੈਵੀ ਵਹੀਕਲਾਂ ਦੀ ਮਨਾਹੀ
ਮੇਲੇ ਵਾਲੇ ਦਿਨ ਸ਼ਹਿਰ ਵਿੱਚ ਹੈਵੀ ਵਹੀਕਲਾਂ ਨੂੰ ਆਉਣ ਦੀ ਮਨਾਹੀ ਹੋਵੇਗੀ ਅਤੇ ਇਸਦੀ ਉਲੰਘਣਾ ਕਰਨ ਵਾਲਿਆਂ ਖਿਲ਼ਾਫ ਜਿਲ੍ਹਾ ਟਰੈਫਿਕ ਪੁਲਿਸ ਨੂੰ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਇਸਦੇ ਨਾਲ ਹੀ ਫਿਰੋਜ਼ਪੁਰ, ਕੋਟਕਪੂਰਾ, ਬਠਿੰਡਾ, ਜਲਾਲਾਬਾਦ, ਗੁਰੂਹਰਸਹਾਏ ਵਾਲੀ ਸਾਈਡ ਤੋਂ ਆਉਣ ਵਾਲੇ ਹੈਵੀ ਵਹੀਕਲਾਂ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ।
ਸ਼ਰਧਾਲੂਆਂ ਦੀਆਂ ਨਿੱਜੀ ਗੱਡੀਆਂ ਲਈ ਪਾਰਕਿੰਗ ਥਾਵਾਂ ਨਿਰਧਾਰਤ–
- ਦੁਸਹਿਰਾ ਗਰਾਊਂਡ ਠੀਕ/ਪਸ਼ੂ ਮੇਲਾ ਨੇੜੇ ਡਾ: ਗਿੱਲ ਕੋਠੀ ਪਿੰਡ ਚੱਕ ਬੀੜ ਸਰਕਾਰ।
2.ਕੋਟਕਪੂਰਾ ਰੋਡ ਦੇਸ਼ ਭਗਤ ਡੈਂਟਲ ਕਾਲਜ ਦੇ ਸਾਹਮਣੇ ਨਵੀਂ ਬਣੀ ਰਹੀ ਕਲੋਨੀ ਵਿੱਚ। - ਹਰਿਆਲੀ ਪੰਪ ਦੇ ਸਾਹਮਣੇ ਵਾਲੀ ਜਗ੍ਹਾ ।
- ਗਰੀਨ ਸੀ ਇਜੋਟ ਅਤੇ ਬਜਾਜ ਪੈਟਰੋਲ ਪੰਪ ਦੇ ਵਿਚਕਾਰ ।
- ਮਲੋਟ ਰੋਡ ਗਊਸ਼ਾਲਾ ਦੇ ਸਾਹਮਣੇ ਵਾਲੀ ਜਗ੍ਹਾ ਦੀ ਹਾਂਡਾ ਏਜੰਸੀ ਦੇ ਨਾਲ।
- ਮਲੋਟ ਰੋਡ ਬਰਤਨ ਵਾਲੀ ਫੈਕਟਰੀ ਦੇ ਸਾਹਮਣੇ ਨੇੜੇ ਟੋਇਟਾ ਏਜੰਸੀ ।
7.ਮਲੋਟ ਰੋਡ ਗੁੰਬਰ ਚੱਕੀ ਦੇ ਸਾਹਮਣੇ ।
8.ਨਵੀਂ ਦਾਣਾ ਮੰਡੀ । - ਫਿਰੋਜ਼ਪੁਰ ਰੋਡ ਸਟੇਡੀਅਮ ਦੇ ਸਾਹਮਣੇ ਮਾਡਲ ਟਾਊਨ ਵਾਲੇ ਪਾਸੇ।
- ਗੁਰੂਹਰਸਾਏ ਰੋਡ ਨੇੜੇ ਪਿੰਡ ਲੰਬੀ ਢਾਬ।
ਜਿਲਾ ਪੁਲਿਸ ਨੇ 15 ਐਮਰਜੈਂਸੀ ਪੁਲਿਸ ਸਹਾਇਤਾ ਕੇਂਦਰ ਬਣਾਏ
- ਕੋਟਕਪੂਰਾ ਰੋਡ ਨੇੜੇ ਡਾਕਟਰ ਕੇਰ ਸਿੰਘ ਕੋਠੀ ।
- ਪੁਰਾਣੀ ਚੁੰਗੀ ਕੋਟਕਪੂਰਾ ਰੋਡ।
- ਕੋਟਕਪੂਰਾ ਚੌਂਕ ।
- ਬਠਿੰਡਾ ਰੋਡ ਨੇੜੇ ਪੁਰਾਣਾ ਦਫਤਰ ਜ਼ਿਲਾ ਉਦਯੋਗ ਕੇਂਦਰ।
- ਬਠਿੰਡਾ ਰੋਡ ਟੀ ਪੁਆਇੰਟ ਨੇੜੇ ਪੁਰਾਣਾ ਅਜੀਤ ਸਿਨਮਾ।
- ਮੇਲਾ ਗਰਾਉਂਡ ਦੇ ਨਜ਼ਦੀਕ ਮੇਨ ਗੇਟ ਮਲੋਟ ਰੋਡ ।
- ਮੰਗੇ ਦਾ ਪੰਪ ਦੇ ਪਿੱਛੇ ਡੇਰਾ ਭਾਈ ਮਸਤਾਨ ਸਿੰਘ ਸਕੂਲ ।
- ਮਲੋਟ ਰੋਡ ਨੇੜੇ ਡਾਕਟਰ ਧਾਲੀਵਾਲ ਦਾ ਹਸਪਤਾਲ ।
- ਮਲੋਟ ਰੋਡ ਨੇੜੇ ਬੱਸ ਸਟੈਂਡ ਦਾ ਮੇਨ ਗੇਟ।
- ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਦੇ ਮੇਨ ਗੇਟ ਕੋਲ।
- ਭਾਈ ਮਹਾ ਸਿੰਘ ਚੌਂਕ ।
12.ਅਬੋਰ ਰੋਡ ਬਾਈਪਾਸ ਚੌਂਕ । - ਨੇੜੇ ਗੁਰੂ ਨਾਨਕ ਕਾਲਜ ਲੜਕੀਆਂ ਟਿੱਬੀ ਸਾਹਿਬ ਰੋਡ ।
- ਮਸੀਤ ਚੌਂਕ ।
- ਗੁਰੂ ਹਰਸਹਾਇ ਰੋਡ ਪਿੰਡ ਲੰਬੀ ਢਾਬ ਪਸ਼ੂ ਮੇਲਾ ।
ਮਾਘੀ ਮੇਲੇ ਮੌਕੇ ਆਉਣ ਵਾਲੀਆਂ ਸੰਗਤਾਂ ਨੂੰ ਖਾਸ ਅਪੀਲ
ਜਿਲਾ ਪੁਲਿਸ ਵੱਲੋਂ ਮਾਘੀ ਮੇਲੇ ਮੌਕੇ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੇਲੇ ਵਿੱਚ ਆਪਣੇ ਬੱਚਿਆਂ, ਬਜੁਰਗਾਂ ਅਤੇ ਔਰਤਾਂ ਦਾ ਖਾਸ ਧਿਆਨ ਰੱਖਣ ਅਤੇ ਆਪਣੇ ਕੀਮਤੀ ਸਮਾਨ ਦੀ ਪੂਰੀ ਚੌਕਸੀ ਨਾਲ ਸੰਭਾਲ ਕਰਨ, ਕੀਮਤੀ ਗਹਿਣੇ ਤੇ ਨਗਦ ਰਾਸ਼ੀ ਪ੍ਰਤੀ ਚੁਕੰਨੇ ਰਹਿਣ। ਆਮ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਦਿਆਂ ਕਿਸੇ ਕਿਸਮ ਦੀ ਅਫਵਾਹ ਤੇ ਯਕੀਨ ਨਾ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ।
ਮੇਲਾ ਵੇਖਣ ਆ ਰਹੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੇ ਨਸ਼ੇ ਦੀ ਵਰਤੋਂ ਨਾ ਕਰਨ, ਹੁੱਲੜਬਾਜੀ ਨਾ ਕਰਨ ਤੇ ਅਮਨ ਕਾਨੂੰਨ ਦੀ ਪਾਲਣਾ ਯਕੀਨੀ ਬਣਾਉਣ ਲਈ ਜਿਲਾ ਪੁਲਿਸ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ ਜਾ ਰਹੀ ਹੈ।
ਸ੍ਰੀ ਮੁਕਤਸਰ ਸਾਹਿਬ ਦਾ ਸਮੁੱਚਾ ਪੁਲਿਸ ਪ੍ਰਸ਼ਾਸ਼ਨ ਆਮ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਤੇ ਕਿਸੇ ਵੀ ਮੁਸ਼ਕਿਲ ਸਮੇਂ ਲੋਕ ਪੁਲਿਸ ਕੰਟਰੋਲ ਰੂਮ ਤੇ 01633-263622, 80543-70100, 85560-12400, 112 ਤੇ ਸੰਪਰਕ ਕੀਤਾ ਜਾ ਸਕਦਾ ਹੈ।
।