ਪ੍ਰਯਾਗਰਾਜ ਮਹਾਕੁੰਭ ਵਿਚ ਸ਼ਾਹੀ ਇਸ਼ਨਾਨ ਤੋਂ ਠੀਕ ਪਹਿਲਾਂ ਹੋਈ ਭਗਦੜ ਤੋਂ ਬਾਅਦ ਰੇਲਵੇ ਨੇ ਇਕ ਵੱਡਾ ਫੈਸਲਾ ਲਿਆ ਹੈ। ਰੇਲਵੇ ਨੇ ਪ੍ਰਯਾਗਰਾਜ ਆਉਣ ਵਾਲੀਆਂ ਸਪੈਸ਼ਲ ਰੇਲਾਂ ਨੂੰ ਰੱਦ ਕਰ ਦਿੱਤਾ ਹੈ। ਚੰਦੌਲੀ ਤੋਂ ਪ੍ਰਯਾਗਰਾਜ ਆਉਣ ਵਾਲੀਆਂ ਸਪੈਸ਼ਲ ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਫੈਸਲਾ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ।
