ਪੇਟ ਦੇ ਕੈਂਸਰ ਕਾਰਨ ਹੋਈ ਮੌਤ
ਦੱਖਣੀ ਕੋਰੀਆਈ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਲੀ ਜੂ ਸਿਲ ਨੇ 80 ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ । ਅਦਾਕਾਰਾ ਨੇ ਸਕੁਇਡ ਗੇਮ 2 ਵਿਚ ਵਾਈ ਹਾ ਜੂਨ ਦੀ ਹਵਾਂਗ ਜੂਨ ਹੋ ਦੀ ਮਾਂ ਪਾਰਕ ਮਾਲ ਸੂਨ ਦਾ ਕਿਰਦਾਰ ਨਿਭਾਇਆ ਸੀ। ਲੀ ਜੂ ਸਿਲ ਦੀ ਮੌਤ ਪੇਟ ਦੇ ਕੈਂਸਰ ਕਾਰਨ ਹੋਈ । ਫਿਲਮ ਇੰਡਸਟਰੀ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਅਦਾਕਾਰਾ ਲੀ ਜੂ ਸਿਲ ਆਪਣੀ ਅਦਾਕਾਰੀ ਨਾਲ ਹੀ ਨਹੀਂ ਸਗੋਂ ਆਪਣੀ ਆਵਾਜ਼ ਨਾਲ ਵੀ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੰਦੀ ਸੀ। ਹਾਲ ਹੀ ਵਿੱਚ ਲੀ ਜੂ ਸਿਲ ਨੂੰ ਨੈੱਟਫਲਿਕਸ ਦੀ ਹਿੱਟ ਸਰਵਾਈਵਲ ਥ੍ਰਿਲਰ ਸੀਰੀਜ਼ ‘ਸਕੁਇਡ ਗੇਮ 2’ ਵਿੱਚ ਦੇਖਿਆ ਗਿਆ ਸੀ।
ਜਾਣਕਾਰੀ ਅਨੁਸਾਰ ਲੀ ਜੂ ਸਿਲ ਪੇਟ ਦੇ ਕੈਂਸਰ ਤੋਂ ਪੀੜਤ ਸੀ। ਇੰਨਾ ਹੀ ਨਹੀਂ ਕਈ ਸਾਲ ਪਹਿਲਾਂ ਅਦਾਕਾਰਾ ਨੂੰ ਸਟੇਜ 3 ਬ੍ਰੈਸਟ ਕੈਂਸਰ ਵੀ ਹੋਇਆ ਸੀ। ਹਾਲਾਂਕਿ ਉਹ ਇਸ ਤੋਂ ਠੀਕ ਹੋ ਗਈ ਪਰ ਜਦੋਂ ਡਾਕਟਰ ਨੇ ਉਸ ਨੂੰ ਇਸ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਸ ਕੋਲ ਜ਼ਿਆਦਾ ਸਮਾਂ ਨਹੀਂ ਹੈ। ਲੀ ਜੂ ਸਿਲ ਨੇ ਹਿੰਮਤ ਨਹੀਂ ਹਾਰੀ ਅਤੇ ਛਾਤੀ ਦੇ ਕੈਂਸਰ ਤੋ ਜੰਗ ਜਿੱਤ ਲਈ।
