ਖਾਣਾ ਖਾਂਦੇ ਸਮੇਂ ਜੀਭ ‘ਤੇ ਕੱਟਿਆ
ਸ਼ਿਵਪੁਰੀ :- ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਵਿਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਭੌਂਟੀ ਨਾਮਕ ਇਕ ਛੋਟੇ ਜਿਹੇ ਪਿੰਡ ਵਿਚ ਰਾਮਕੁੰਵਰ ਲੋਧੀ ਨਾਮ ਦੀ ਇਕ ਔਰਤ ਦੀ ਮੱਖੀ ਦੇ ਕੱਟਣ ਨਾਲ ਮੌਤ ਹੋ ਗਈ, ਜਦੋਂ ਰਾਮਕੁੰਵਰ ਆਪਣੇ ਪਰਿਵਾਰ ਨਾਲ ਰਾਤ ਦਾ ਖਾਣਾ ਖਾ ਰਹੀ ਸੀ, ਤਾਂ ਇਕ ਮੱਖੀ ਨੇ ਉਸਦੀ ਜੀਭ ਤੇ ਕੱਟ ਦਿੱਤਾ।
ਇਸ ਤੋਂ ਬਾਅਦ ਔਰਤ ਦੀ ਸਿਹਤ ਵਿਗੜਨ ਲੱਗੀ ਅਤੇ ਉਸਨੂੰ ਚੱਕਰ ਆਉਣੇ ਸ਼ੁਰੂ ਹੋ ਗਏ। ਔਰਤ ਨੂੰ ਇਸ ਹਾਲਤ ਵਿਚ ਦੇਖ ਕੇ ਪਰਿਵਾਰ ਉਸਨੂੰ ਇਕ ਛੋਟੇ ਜਿਹੇ ਸਿਹਤ ਕੇਂਦਰ ਲੈ ਗਿਆ, ਜਿੱਥੋਂ ਉਸਨੂੰ ਮੈਡੀਕਲ ਕਾਲਜ ਸ਼ਿਵਪੁਰੀ ਰੈਫਰ ਕਰ ਦਿੱਤਾ ਗਿਆ, ਜਿਥੇ ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ।
ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਹੰਗਾਮਾ ਕੀਤਾ। ਇਸ ਦੌਰਾਨ ਜਦੋਂ ਪੁਲਿਸ ਨੇ ਇਸ ਮਾਮਲੇ ਸਬੰਧੀ ਪਰਿਵਾਰ ਨੂੰ ਪੋਸਟਮਾਰਟਮ ਕਰਵਾਉਣ ਲਈ ਕਿਹਾ ਤਾਂ ਪਰਿਵਾਰਕ ਮੈਂਬਰ ਪੋਸਟਮਾਰਟਮ ਕਰਵਾਉਣ ਲਈ ਤਿਆਰ ਨਹੀਂ ਸਨ ਅਤੇ ਲਾਸ਼ ਲੈ ਕੇ ਚਲੇ ਗਏ।
ਕੀ ਕਹਿਣਾ ਹੈ ਸਿਹਤ ਮਾਹਿਰ ਮਧੂ-ਮੱਖੀ ਦੇ ਜੀਭ ‘ਤੇ ਕੱਟਣ ਨੂੰ ਲੈ ਕੇ ਡਾ. ਆਕਾਸ਼ ਮਾਥੁਰ ਨੇ ਦੱਸਿਆ ਕਿ ਜਦੋਂ ਮਧੂ-ਮੱਖੀ ਜੀਭ ਨੂੰ ਕੱਟਦੀ ਹੈ, ਤਾਂ ਸੋਜ ਹੋ ਜਾਂਦੀ ਹੈ, ਜਿਸ ਕਾਰਨ ਸਾਹ ਪ੍ਰਣਾਲੀ, ਯਾਨੀ ਕਿ ਸਾਹ ਦੀ ਨਾਲੀ ਕੰਮ ਨਹੀਂ ਕਰਦੀ ਅਤੇ ਇਸ ਕਾਰਨ ਕਈ ਵਾਰ ਸਾਹ ਲੈਣ ਵਿਚ ਮੁਸ਼ਕਲ ਆਉਂਦੀ ਹੈ, ਜਿਸ ਕਾਰਨ ਕਈ ਵਾਰ ਲੋਕ ਮਰ ਵੀ ਜਾਂਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਬਹੁਤ ਘੱਟ ਲੋਕਾਂ ਵਿੱਚ ਦੇਖਿਆ ਜਾਂਦਾ ਹੈ।