ਲਾਕਡਾਊਨ ਦੌਰਾਨ ਮਦਰੱਸੇ ’ਚ ਪੜ੍ਹਨ ਆਉਂਦੀ 13 ਸਾਲਾ ਬੱਚੀ ਨਾਲ ਕਈ ਵਾਰ ਕੀਤਾ ਜਬਰ-ਜ਼ਨਾਹ
ਕੇਰਲ ਦੇ ਕੰਨੂਰ ਵਿਚ ਇਕ ਪੋਕਸੋ ਅਦਾਲਤ ਨੇ 8 ਅਪ੍ਰੈਲ ਨੂੰ ਇਕ ਮਦਰੱਸਾ ਅਧਿਆਪਕ ਨੂੰ 187 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਕ ਮਦਰੱਸੇ ਵਿਚ ਪੜ੍ਹਾਉਣ ਵਾਲੇ ਇਕ ਮੌਲਵੀ ’ਤੇ 13 ਸਾਲ ਦੀ ਨਾਬਾਲਿਗ਼ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਹੈ। 41 ਸਾਲਾ ਦੋਸ਼ੀ ਮੁਹੰਮਦ ਰਫੀ ਨੇ ਕੋਵਿਡ ਲੌਕਡਾਊਨ ਦੌਰਾਨ ਵਿਦਿਆਰਥਣ ਨਾਲ ਵਾਰ-ਵਾਰ ਜਬਰ-ਜ਼ਨਾਹ ਕੀਤਾ। ਇਸ ਤੋਂ ਪਹਿਲਾਂ 2018 ਵਿਚ ਵੀ ਉਸ ’ਤੇ ਜਬਰ-ਜ਼ਨਾਹ ਦਾ ਦੋਸ਼ ਲੱਗਿਆ ਸੀ। ਉਹ ਇਸ ਮਾਮਲੇ ਵਿਚ ਪਹਿਲਾਂ ਹੀ ਸਜ਼ਾ ਕੱਟ ਰਿਹਾ ਹੈ।
ਵਕੀਲ ਨੇ ਕਿਹਾ ਕਿ 13 ਸਾਲ ਦੀ ਕੁੜੀ ਪੜ੍ਹਨ ਲਈ ਮਦਰੱਸੇ ਜਾਂਦੀ ਸੀ। ਕੁਝ ਦਿਨਾਂ ਤੋਂ ਉਸਦਾ ਵਿਵਹਾਰ ਬਦਲ ਰਿਹਾ ਸੀ। ਉਸਦੇ ਮਾਪੇ ਚਿੰਤਤ ਹੋਣ ਲੱਗੇ। ਕੁੜੀ ਆਪਣੀ ਪੜ੍ਹਾਈ ’ਤੇ ਵੀ ਧਿਆਨ ਨਹੀਂ ਦੇ ਪਾ ਰਹੀ ਸੀ। ਜਦੋਂ ਮਾਪੇ ਉਸਨੂੰ ਕੌਂਸਲਿੰਗ ਲਈ ਲੈ ਗਏ ਤਾਂ ਕੁੜੀ ਨੇ ਸਭ ਕੁਝ ਸੱਚ ਦੱਸ ਦਿੱਤਾ। ਉਸਨੇ ਦੱਸਿਆ ਕਿ ਮਦਰੱਸੇ ਦਾ ਮੌਲਵੀ ਉਸਦਾ ਜਿਨਸੀ ਸ਼ੋਸ਼ਣ ਕਰਦਾ ਸੀ।
ਜਾਣਕਾਰੀ ਅਨੁਸਾਰ ਵਾਰ-ਵਾਰ ਅਪਰਾਧ ਕਰਨ ਕਾਰਨ ਪੋਕਸੋ ਅਦਾਲਤ ਨੇ ਦੋਸ਼ੀ ਅਧਿਆਪਕ ਨੂੰ ਇੰਨੀ ਲੰਬੀ ਸਜ਼ਾ ਸੁਣਾਈ ਹੈ, ਉਸਨੂੰ ਪੋਕਸੋ ਐਕਟ ਦੀ ਧਾਰਾ 5(ਟੀ) ਦੇ ਤਹਿਤ 5 ਲੱਖ ਰੁਪਏ ਦਾ ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।
ਇਸ ਤੋਂ ਇਲਾਵਾ ਧਾਰਾ 5 (6) ਦੇ ਤਹਿਤ ਵਿਸ਼ਵਾਸਘਾਤ ਦੀ ਸਜ਼ਾ 35 ਸਾਲ ਦੀ ਕੈਦ ਅਤੇ 1 ਲੱਖ ਰੁਪਏ ਦਾ ਜੁਰਮਾਨਾ ਹੈ। ਉਸਨੂੰ ਵਾਰ-ਵਾਰ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ 35 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਇਸ ਤੋਂ ਇਲਾਵਾ ਓਰਲ ਸੈਕਸ ਵਰਗੇ ਦੋਸ਼ਾਂ ਲਈ, 20-20 ਸਾਲ ਦੀ ਸਜ਼ਾ ਅਤੇ 50-50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਆਈਪੀਸੀ ਦੀ ਧਾਰਾ 376 (3) ਦੇ ਤਹਿਤ, ਨਾਬਾਲਗ਼ ਨਾਲ ਬਲਾਤਕਾਰ ਦੇ ਦੋਸ਼ ਵਿੱਚ 1 ਲੱਖ ਰੁਪਏ ਦਾ ਜੁਰਮਾਨਾ ਅਤੇ 25 ਸਾਲ ਦੀ ਕੈਦ ਦੀ ਸਜ਼ਾ ਹੈ। ਉਸਨੂੰ ਅਪਰਾਧਿਕ ਧਮਕੀਆਂ ਦੇਣ ਲਈ ਵੀ ਸਜ਼ਾ ਸੁਣਾਈ ਗਈ ਸੀ।
ਇਸ ਵਿੱਚ ਕਈ ਸਜ਼ਾਵਾਂ ਇਕੱਠੀਆਂ ਹੋਣਗੀਆਂ। ਅਜਿਹੇ ਮਾਮਲੇ ਵਿੱਚ, ਰਫ਼ੀ ਨੂੰ ਵੱਧ ਤੋਂ ਵੱਧ 50 ਸਾਲ ਦੀ ਕੈਦ ਦੀ ਸਜ਼ਾ ਕੱਟਣੀ ਪੈ ਸਕਦੀ ਹੈ।
ਦੋਸ਼ ਹੈ ਕਿ ਮੌਲਵੀ ਵਿਦਿਆਰਥਣ ਨੂੰ ਡਰਾ-ਧਮਕਾ ਕੇ ਜ਼ਬਰਦਸਤੀ ਦੂਜੇ ਕਮਰੇ ਵਿੱਚ ਲੈ ਜਾਂਦਾ ਸੀ। ਦੋਸ਼ੀ ਵਿਆਹਿਆ ਹੋਇਆ ਸੀ ਪਰ ਉਸਦੀ ਪਤਨੀ ਨੇ ਉਸਦੇ ਵਿਵਹਾਰ ਤੋਂ ਤੰਗ ਆ ਕੇ ਉਸਨੂੰ ਤਲਾਕ ਵੀ ਦੇ ਦਿੱਤਾ ਸੀ।
