ਫਖਰ ਜ਼ਮਾਨ ਚੈਂਪੀਅਨਜ਼ ਟਰਾਫੀ ਤੋਂ ਬਾਹਰ
ਚੈਂਪੀਅਨਜ਼ ਟਰਾਫੀ ਦੇ ਪਹਿਲੇ ਮੈਚ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਪਾਕਿਸਤਾਨ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਪਾਕਿਸਤਾਨੀ ਸਲਾਮੀ ਬੱਲੇਬਾਜ਼ ਫਖਰ ਜ਼ਮਾਨ ਚੈਂਪੀਅਨਜ਼ ਟਰਾਫੀ ਤੋਂ ਬਾਹਰ ਹੋ ਗਏ ਹਨ। ਫਖਰ ਜ਼ਮਾਨ ਨਿਊਜ਼ੀਲੈਂਡ ਖਿਲਾਫ ਫੀਲਡਿੰਗ ਕਰਦੇ ਸਮੇਂ ਜ਼ਖਮੀ ਹੋ ਗਏ ਸਨ। ਕਿਸੇ ਤਰ੍ਹਾਂ ਉਨ੍ਹਾਂ ਨੇ ਉਸ ਮੈਚ ਵਿੱਚ ਬੱਲੇਬਾਜ਼ੀ ਕੀਤੀ ਪਰ ਉਹ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕਿਆ। ਹੁਣ ਇਹ ਖਿਡਾਰੀ ਪੂਰੇ ਟੂਰਨਾਮੈਂਟ ਤੋਂ ਬਾਹਰ ਹੈ। ਇਹ ਪਾਕਿਸਤਾਨ ਲਈ ਬਹੁਤ ਬੁਰੀ ਖ਼ਬਰ ਹੈ ਕਿਉਂਕਿ ਇਸ ਟੀਮ ਨੇ ਆਪਣਾ ਅਗਲਾ ਮੈਚ ਭਾਰਤ ਵਿਰੁੱਧ ਖੇਡਣਾ ਹੈ। ਫਖਰ ਪਾਕਿਸਤਾਨ ਦਾ ਵਿਸਫੋਟਕ ਬੱਲੇਬਾਜ਼ ਹੈ ਅਤੇ ਹੁਣ ਜੇਕਰ ਉਹ ਨਹੀਂ ਹੈ ਤਾਂ ਪਾਕਿਸਤਾਨੀ ਟੀਮ ‘ਤੇ ਹੋਰ ਦਬਾਅ ਹੋਵੇਗਾ।
ਨਿਊਜ਼ੀਲੈਂਡ ਖ਼ਿਲਾਫ਼ ਫੀਲਡਿੰਗ ਕਰਦੇ ਸਮੇਂ ਹੋਇਆ ਜ਼ਖਮੀ
ਫਖਰ ਜ਼ਮਾਨ ਚੈਂਪੀਅਨਜ਼ ਟਰਾਫੀ ਦੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਫੀਲਡਿੰਗ ਕਰਦੇ ਸਮੇਂ ਜ਼ਖਮੀ ਹੋ ਗਏ ਸਨ। ਮੈਚ ਦੀ ਦੂਜੀ ਗੇਂਦ ‘ਤੇ, ਇਹ ਖਿਡਾਰੀ ਗੇਂਦ ਦੇ ਪਿੱਛੇ ਭੱਜਿਆ ਅਤੇ ਇਸ ਦੌਰਾਨ, ਉਨ੍ਹਾਂ ਦੀ ਲੱਤ ‘ਤੇ ਸੱਟ ਲੱਗ ਗਈ। ਫਖਰ ਕਾਫ਼ੀ ਦੇਰ ਤੱਕ ਮੈਦਾਨ ਤੋਂ ਬਾਹਰ ਰਿਹਾ ਅਤੇ ਜਦੋਂ ਉਹ ਮੈਦਾਨ ‘ਤੇ ਵਾਪਸ ਆਇਆ ਤਾਂ ਉਨ੍ਹਾਂ ਦੀ ਹਾਲਤ ਠੀਕ ਨਹੀਂ ਜਾਪ ਰਹੀ ਸੀ। ਜਦੋਂ ਪਾਕਿਸਤਾਨ ਨੇ ਫਖਰ ਜ਼ਮਾਨ ਨੂੰ ਬੱਲੇਬਾਜ਼ੀ ਲਈ ਭੇਜਿਆ ਤਾਂ ਉਨ੍ਹਾਂ ਦੀ ਸੱਟ ਹੋਰ ਵੀ ਵਿਗੜ ਗਈ। ਫਖਰ ਜ਼ਮਾਨ ਨੂੰ ਸ਼ਾਟ ਖੇਡਦੇ ਸਮੇਂ ਕਈ ਵਾਰ ਦਰਦ ਨਾਲ ਕਰਾਹਟਦੇ ਦੇਖਿਆ ਗਿਆ, ਨਤੀਜੇ ਵਜੋਂ ਉਨ੍ਹਾਂ ਦੀ ਸੱਟ ਹੋਰ ਗੰਭੀਰ ਹੋ ਗਈ।