ਨੇਪਾਲ ਨੂੰ ਇੱਕਤਰਫਾ ਹਰਾ ਕੇ ਜਿੱਤਿਆ ਖਿਤਾਬ
ਨਵੀਂ ਦਿੱਲੀ :- ਭਾਰਤ ਦੀ ਮਹਿਲਾ ਖੋ-ਖੋ ਦੀ ਟੀਮ ਪਹਿਲੀ ਵਿਸ਼ਵ ਚੈਂਪੀਅਨ ਬਣ ਗਿਆ ਹੈ। ਐਤਵਾਰ ਨਵੀਂ ਦਿੱਲੀ ਵਿਚ ਖੇਡੇ ਗਏ ਫਾਈਨਲ ਵਿੱਚ ਭਾਰਤੀ ਮਹਿਲਾ ਟੀਮ ਨੇ ਨੇਪਾਲ ਨੂੰ ਇੱਕਤਰਫਾ 38 ਅੰਕਾਂ ਦੇ ਵੱਡੇ ਫਰਕ ਨਾਲ ਹਰਾ ਕੇ ਖਿਤਾਬ ਜਿੱਤਿਆ। ਭਾਰਤੀ ਮਹਿਲਾ ਟੀਮ, ਜੋ ਟੂਰਨਾਮੈਂਟ ਦੇ ਪਹਿਲੇ ਮੈਚ ਤੋਂ ਹੀ ਹਰ ਮੈਚ ਦਬਦਬੇ ਨਾਲ ਜਿੱਤ ਰਹੀ ਹੈ ਅਤੇ ਫਾਈਨਲ ਵਿੱਚ ਵੀ ਇਹੀ ਅੰਦਾਜ਼ ਜਾਰੀ ਰੱਖਿਆ ਅਤੇ ਨੇਪਾਲ ਨੂੰ 78-40 ਦੇ ਸਕੋਰ ਨਾਲ ਹਰਾ ਕੇ ਚੈਂਪੀਅਨਸ਼ਿਪ ਜਿੱਤੀ।
ਪਹਿਲਾ ਖੋ-ਖੋ ਵਿਸ਼ਵ ਕੱਪ 13 ਜਨਵਰੀ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ਸ਼ੁਰੂ ਹੋਇਆ ਸੀ ਅਤੇ ਆਪਣੇ ਪਹਿਲੇ ਹੀ ਮੈਚ ਵਿੱਚ ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫਰੀਕਾ ਵਿਰੁੱਧ 176 ਅੰਕ ਬਣਾ ਕੇ ਵੱਡੀ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਟੀਮ ਇੰਡੀਆ ਨੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਸੀ। ਫਾਈਨਲ ਵਿਚ ਭਾਰਤੀ ਟੀਮ ਨੇ ਆਪਣੇ ਇਰਾਦਿਆਂ ਨੂੰ ਹਕੀਕਤ ਵਿੱਚ ਬਦਲ ਦਿੱਤਾ ਅਤੇ ਖਿਤਾਬ ਜਿੱਤ ਲਿਆ।