ਸਾਢੇ 3 ਕਿਲੋ ਸਮੈਕ ਅਤੇ ਸਾਢੇ 6 ਲੱਖ ਦੀ ਡਰੱਗ ਮਨੀ ਭਗੌਡ਼ਾ ਸਮੇਤ ਕਾਬੂ

ਪਟਿਆਲਾ-ਥਾਣਾ ਸਿਵਲ ਲਾਈਨ ਦੀ ਪੁਲਸ ਨੇ ਨਸ਼ਾ-ਸਮੱਗਲਿੰਗ ਦੇ ਕੇਸ ’ਚ ਭਗੌਡ਼ੇ ਓਂਕਾਰ ਸਿੰਘ ਵਾਸੀ ਪਿੰਡ ਸਪਲਾਨੀ ਜ਼ਿਲਾ ਕੁਰੂਕਸ਼ੇਤਰ ਨੂੰ ਗ੍ਰਿਫਤਾਰ ਕਰ ਕੇ ਉਸ ਤੋਂ ਸਾਢੇ 3 ਕਿਲੋ ਸਮੈਕ ਅਤੇ ਸਾਢੇ ਛੇ ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਐੱਸ. ਪੀ. ਸਿਟੀ ਜਸਵੀਰ ਸਿੰਘ ਅਤੇ ਡੀ. ਐੱਸ. ਪੀ. ਸਿਟੀ-1 ਦੀ ਨਿਗਰਾਨੀ ਹੇਠ ਚੱਲੇ ਆਪ੍ਰੇਸ਼ਨ ’ਚ ਓਂਕਾਰ ਸਿੰਘ ਨੂੰ ਗ੍ਰਿਫਤਾਰ ਕਰ ਕੀਤਾ ਅਤੇ ਥਾਣਾ ਸਿਵਲ ਲਾਈਨ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਉਸ ਤੋਂ ਨਸ਼ਾ ਅਤੇ ਡਰੱਗ ਮਨੀ ਦੇ ਇਲਾਵਾ ਨਸ਼ਾ ਸਮੱਗਲਿੰਗ ਲਈ ਵਰਤੀ ਗਈ ਕਾਰ ਵੀ ਬਰਾਮਦ ਕੀਤੀ ਗਈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਐੱਸ. ਐੱਚ. ਓ. ਅੰਮ੍ਰਿਤਵੀਰ ਸਿੰਘ ਚਹਿਲ ਅਤੇ ਏ. ਐੱਸ. ਆਈ. ਬੂਟਾ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਮਿਲੀ ਸੂਚਨਾ ਦੇ ਅਧਾਰ ’ਤੇ ਜਦੋਂ ਓਂਕਾਰ ਸਿੰਘ ਨੂੰ ਭਾਖਡ਼ਾ ਨਹਿਰ ਪੁਲਸ ਨੇਡ਼ੇ ਡੇਅਰੀ ਗੇਟ ਨੰਬਰ-1 ਕੋਲ ਕਾਰ ਵਿਚ ਆਉਂਦੇ ਨੂੰ ਰੋਕਿਆ। ਉਪਰੰਤ ਡੀ. ਐੱਸ. ਪੀ. ਸਿਟੀ-1 ਸਤਨਾਮ ਸਿੰਘ ਨੂੰ ਮੌਕੇ ’ਤੇ ਬੁਲਾਇਆ। ਉਨ੍ਹਾਂ ਦੀ ਨਿਗਰਾਨੀ ’ਚ ਚੈÎਕਿੰਗ ਸ਼ੁਰੂ ਕੀਤੀ ਤਾਂ ਕਾਰ ’ਚੋਂ ਕਾਲੇ ਲਿਫਾਫੇ ’ਚੋਂ 3 ਕਿਲੋ 500 ਗ੍ਰਾਮ ਸਮੈਕ ਅਤੇ ਸਾਢੇ 6 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਇਸ ਦੌਰਾਨ ਓਂਕਾਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਓਂਕਾਰ ਸਿੰਘ ਦਾ ਪੁਲਸ ਰਿਮਾਂਡ ਲੈ ਕੇ ਉਸ ਤੋਂ ਹੋਰ ਵੀ ਡੁੰੂਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਸ ਮੌਕੇ ਐੱਸ. ਪੀ. ਸਿਟੀ ਜਸਵੀਰ ਸਿੰਘ, ਡੀ. ਐੱਸ. ਪੀ. ਸਿਟੀ-1 ਸਤਨਾਮ ਸਿੰਘ, ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਅੰਮ੍ਰਿਤਵੀਰ ਸਿੰਘ ਚਹਿਲ ਅਤੇ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਢਿੱਲੋਂ ਵੀ ਹਾਜ਼ਰ ਸਨ।

805 ਗ੍ਰਾਮ ਸਮੈਕ ਦੇ ਕੇਸ ’ਚ ਭਗੌਡ਼ਾ ਸੀ ਓਂਕਾਰ ਸਿੰਘ : ਐੱਸ. ਐੱਸ. ਪੀ. ਡਾ. ਨਾਨਕ ਸਿੰਘ

ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਓਂਕਾਰ ਸਿੰਘ 805 ਗ੍ਰਾਮ ਸਮੈਕ ਦੇ ਕੇਸ ’ਚ ਭਗੌਡ਼ਾ ਸੀ । ਉਸ ਖਿਲਾਫ ਥਾਣਾ ਝਾਸਾ ਜ਼ਿਲਾ ਕੁਰੂਕਸ਼ੇਤਰ ਹਰਿਆਣਾ ਵਿਖੇ 805 ਗ੍ਰਾਮ ਸਮੈਕ ਦੀ ਬਰਾਮਦਗੀ ਦੇ ਮਾਮਲੇ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ’ਚ ਭਗੌਡ਼ਾ ਹੈ।

Leave a Reply

Your email address will not be published. Required fields are marked *