ਫ਼ਰੀਦਕੋਟ -: ਜ਼ਿਲਾ ਫ਼ਰੀਦਕੋਟ ਪੁਲਸ ਵੱਲੋਂ ਬੰਬੀਹਾ ਗਰੁੱਪ ਦੇ ਸ਼ੂਟਰ ਮਨਪ੍ਰੀਤ ਸਿੰਘ ਮਨੀ ਦੀ ਗ੍ਰਿਫ਼ਤਾਰੀ ਉਪਰੰਤ ਉਸਨੂੰ ਪਨਾਹ ਦੇਣ ਵਾਲੇ ਸਾਥੀ ਮੁਲਜ਼ਮਾਂ ਜਗਮੀਤ ਸਿੰਘ ਮੀਤਾ ਵਾਸੀ ਪਿੰਡ ਚੰਨੀਆਂ ਅਤੇ ਆਕਾਸ਼ਦੀਪ ਸਿੰਘ ਵਾਸੀ ਪਿੰਡ ਮਹਿਮਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਦੱਸਣਯੋਗ ਹੈ ਕਿ ਸ਼ੂਟਰ ਮਨਪ੍ਰੀਤ ਸਿੰਘ ਮਨੀ ਨੂੰ ਸੀ. ਆਈ. ਏ. ਸਟਾਫ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਗ੍ਰਿਫਤਾਰ ਕੀਤਾ ਸੀ ਅਤੇ ਇਸ ਖਿਲਾਫ਼ ਮੋਗਾ ਅਤੇ ਜਗਰਾਓਂ ਵਿਚ ਕਤਲ ਅਤੇ ਫਾਇਰਿੰਗ ਕਰਨ ਦੇ ਪਹਿਲਾਂ ਹੀ ਮਾਮਲੇ ਦਰਜ ਹਨ ਅਤੇ ਇਸ ਦੋਸ਼ੀ ਨੇ ਪਿੰਡ ਕਪੂਰੇ ਇਕ ਕਤਲ ਕੀਤਾ ਸੀ।
ਇਸ ਮਾਮਲੇ ਵਿਚ ਡੀ.ਐਸ.ਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਇਸ ਪਾਸੋਂ ਕੀਤੀ ਗਈ ਪੁੱਛ-ਗਿੱਛ ਤੋਂ ਬਾਅਦ ਉਕਤ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।
