ਬੀ. ਓ. ਪੀ. ਮੇਟਲਾ ਦੇ ਖੇਤਰ ’ਚੋਂ 2 ਪਿਸਤੌਲ ਅਤੇ ਹੋਰ ਸਾਮਾਨ ਬਰਾਮਦ

ਕਲਾਨੌਰ -: ਭਾਰਤ ਪਾਕਿਸਤਾਨ ਸਰਹੱਦ ’ਤੇ ਸਥਿਤ ਸਰਹੱਦੀ ਖੇਤਰ ਡੇਰਾ ਬਾਬਾ ਨਾਨਕ ਅਧੀਨ ਆਉਂਦੀ ਬੀ. ਓ. ਪੀ. ਮੇਤਲਾ ਦੇ ਖੇਤਰ ਅੰਦਰੋਂ ਅੱਜ ਬੀ. ਐੱਸ. ਐੱਫ. ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਦੋਂ 9 ਐੱਮ. ਐੱਮ. ਪਿਸਤੌਲ, 4 ਮੈਗਜ਼ੀਨ ਅਤੇ 10 ਰਾਊਂਡ ਬਰਾਮਦ ਹੋਣ ਦੀ ਖਬਰ ਮਿਲੀ ਹੈ।

ਇਸ ਸਬੰਧੀ ਜਾਣਕਾਰੀ ਅਨੁਸਾਰ ਲਗਭਗ ਸ਼ਾਮ 3.45 ਵਜੇ ਬੀ. ਐੱਸ. ਐੱਫ. ਫੀਲਡ ਜੀ-ਟੀਮ ਗੁਰਦਾਸਪੁਰ ਅਤੇ ਬੀ. ਓ. ਪੀ. ਮੇਤਲਾ ਦੇ ਜਵਾਨਾਂ ਨੇ ਬੀ. ਪੀ. ਨੰਬਰ 39/03 ਦੇ ਨੇੜੇ ਤਾਰ ਦੇ ਅੱਗੇ ਇਕ ਨੀਲੇ ਰੰਗ ਦਾ ਪੈਕੇਟ ਬਰਾਮਦ ਕੀਤਾ। ਪੈਕੇਟ ਖੋਲ੍ਹਣ ’ਤੇ ਉਸ ’ਚੋਂ ਦੋ 9 ਪਿਸਤੌਲ, ਚਾਰ ਪਿਸਤੌਲ ਮੈਗਜ਼ੀਨ ਅਤੇ 10 ਰਾਊਂਡ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *