ਬੀ. ਐੱਸ. ਐੱਫ. ਦੀ ਬਾਰਡਰਮੈਨ ਮੈਰਾਥਨ ਵਿਚ ਦੌੜੇ 5200 ਦੌੜਾਕ

84 ਸਾਲਾ ਮੱਖਣ ਸਿੰਘ ਅਤੇ 73 ਸਾਲਾ ਜਗਦੀਪ ਸਿੰਘ ਦੌੜੇ 42 ਕਿਲੋਮੀਟਰ ਰੇਸ

ਅੰਮ੍ਰਿਤਸਰ : ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਬੀ. ਐੱਸ. ਐੱਫ. ਵੱਲੋਂ ਬਾਰਡਰਮੈਨ ਮੈਰਾਥਨ 2025 ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਆਰਮੀ, ਬੀ. ਐੱਸ. ਐੱਫ., ਸਿਵਲ ਅਤੇ ਦੇਸ਼-ਵਿਦੇਸ਼ ਦੇ ਖਿਡਾਰੀਆਂ ਸਮੇਤ 5200 ਤੋਂ ਵੱਧ ਦੌੜਾਕਾਂ ਨੇ ਭਾਗ ਲਿਆ।

ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ ਨੇ ਸਵੇਰੇ 5 ਵਜੇ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਮੈਰਾਥਨ ਦੌੜ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌੜ ਵਿਚ 14 ਸਾਲ ਦੇ ਬੱਚਿਆਂ ਤੋਂ ਲੈ ਕੇ 84 ਸਾਲ ਦੇ ਮੱਖਣ ਸਿੰਘ ਅਤੇ 73 ਸਾਲ ਦੇ ਜਗਦੀਪ ਸਿੰਘ ਨੇ ਵੀ ਮੈਰਾਥਨ ਵਿੱਚ ਭਾਗ ਲਿਆ ਅਤੇ 42 ਕਿਲੋਮੀਟਰ ਦੀ ਦੌੜ ਪੂਰੀ ਕੀਤੀ।

ਇਸ ਮੌਕੇ ਸਤੀਸ਼ ਐੱਸ ਖੰਡਾਰੇ (ਡਾਇਰੈਕਟਰ ਜਨਰਲ ਬੀ. ਐੱਸ. ਐੱਫ.), ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਦੇ ਆਈ. ਜੀ. ਅਤੁਲ ਫੁਲਝੇਲੇ, ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੇ ਡੀ. ਆਈ. ਜੀ. ਐੱਸ. ਐੱਸ. ਚੰਦੇਲ ਸਮੇਤ ਬੀ. ਐੱਸ. ਐੱਫ. ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।

ਡਾਇਰੈਕਟਰ ਜਨਰਲ ਚੌਧਰੀ ਨੇ 21 ਕਿਲੋਮੀਟਰ ਹਾਫ ਮੈਰਾਥਨ ਨੂੰ ਸਵੇਰੇ 6 ਵਜੇ ਵਾਰ ਮੈਮੋਰੀਅਲ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ 10 ਕਿਲੋਮੀਟਰ ਦੀ ਦੌੜ ਨੂੰ ਸਵੇਰੇ 6.30 ਵਜੇ ਪਿੰਡ ਲਾਹੌਰੀਮਾਲ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਇਸ ਦੌਰਾਨ ਡਾਇਰੈਕਟਰ ਜਨਰਲ ਚੌਧਰੀ ਨੇ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਦਾ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਰਹਿਣ ਲਈ ਖੇਡਾਂ ਨਾਲ ਜੁੜਨਾ ਜ਼ਰੂਰੀ ਹੈ |

ਬਾਰਡਰਮੈਨ ਮੈਰਾਥਨ ਵਰਗੇ ਸਮਾਗਮ ਨਾ ਸਿਰਫ਼ ਨੌਜਵਾਨਾਂ ਨੂੰ ਚੰਗੇ ਖਿਡਾਰੀ ਬਣਨ ਦੀ ਪ੍ਰੇਰਨਾ ਦਿੰਦੇ ਹਨ ਸਗੋਂ ਨਸ਼ਿਆਂ ਤੋਂ ਦੂਰ ਰਹਿਣ ਲਈ ਆਤਮ-ਵਿਸ਼ਵਾਸ ਵੀ ਪ੍ਰਦਾਨ ਕਰਨਗੇ।

ਉਧਪ 42 ਕਿਲੋਮੀਟਰ ਦੌੜ (40 ਸਾਲ ਤੋਂ ਵੱਧ ਉਮਰ ਦੇ ਪੁਰਸ਼ ਦੌੜਾਕਾਂ ਵਿਚ) ਅਰਜੁਨ ਪ੍ਰਧਾਨ (ਆਰਮੀ) ਪਹਿਲੇ, ਔਰਤਾਂ ਦੀ 42 ਕਿਲੋਮੀਟਰ ਦੌੜ (40 ਸਾਲ ਤੋਂ ਵੱਧ ਉਮਰ ਵਰਗ ਵਿਚ) ਸਰਸਵਤੀ ਰਾਏ (ਸੀਵਾਲ) ਪਹਿਲੇ, 42 ਕਿਲੋਮੀਟਰ (ਪੁਰਸ਼ ਦੌੜਾਕਾਂ ਦੇ ਵਰਗ ਵਿਚ 40 ਸਾਲ ਤੋਂ ਘੱਟ ਉਮਰ ਵਰਗ ਵਿਚ 40 ਸਾਲ ਤੋਂ ਘੱਟ ਉਮਰ ਵਰਗ ਵਿਚ) ਅਰਪਿਤਾ ਪਹਿਲੇ ਸਥਾਨ ’ਤੇ ਰਹੀ।

Leave a Reply

Your email address will not be published. Required fields are marked *